Meanings of Punjabi words starting from ਕ

ਕਰਾਉਣ ਲਈ. "ਹਰਿ ਕੰਮ ਕਰਾਵਣਿ ਆਇਆ." (ਸੂਹੀ ਛੰਤ ਮਃ ੫)


ਕ੍ਰਿ- ਕਰਾਉਣਾ। ੨. कृ ਕ੍ਰਿ (ਨਾਸ਼) ਕਰਾਉਣਾ. ਲੈ ਕਰਨਾ. ਦੇਖੋ, ਕ੍ਰਿ ਧਾ. "ਆਪਿ ਉਪਾਵਨ ਆਪਿ ਸਧਰਨਾ। ਆਪ ਕਰਾਵਨ ਦੋਸ ਨ ਲੈਨਾ." (ਬਿਲਾ ਮਃ ੫) ਆਪਿ ਪੈਦਾ ਕਰਨਾ, ਆਪ ਅਧਾਰ ਸਹਿਤ ਕਰਨਾ (ਪਾਲਨਾ), ਆਪ ਨਾਸ਼ ਕਰਾਉਣਾ ਅਤੇ ਦੋਸ ਨਾ ਲੈਣਾ. ਭਾਵ- ਨਿਰਲੇਪ ਰਹਿਣਾ.


ਦੇਖੋ, ਕਿਰਾੜ.


ਵਿ- ਹੱਥ ਉੱਪਰ. ਭਾਵ, ਬਿਨਾ ਸੰਸੇ. ਇਹ ਪਦ 'ਹਸ੍ਤਾਮਲਕ ਵਤ' ਸ਼ਬਦ ਦਾ ਹੀ ਪ੍ਰਰ੍‍ਯਾਯ ਹੈ. "ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ, ਸੇ ਪਾਇਨਿ ਮੋਖਦੁਆਰੁ." (ਸਵਾ ਮਃ ੩) ਭਾਵ- ਕਰਤਾਰ ਦੀ ਹਸ੍ਤੀ (ਹੋਂਦ) ਵਿੱਚ ਸੰਸਾ ਨਹੀਂ.


ਕਰ- ਅੰਗੁਲਿ. ਹੱਥ ਦੀ ਉਂਗਲ. "ਗਹਿ ਤਾਤ ਕਰਾਂਗੁਰ." (ਨਾਪ੍ਰ) ਪਿਤਾਦੇ ਹੱਥ ਦੀ ਉਂਗਲ ਫੜਕੇ.


ਸੰਗ੍ਯਾ- ਸ਼ੋਕ ਦੀ ਧੁਨਿ. ਦੇਖੋ, ਕ੍ਰੰਦ ਧਾ. "ਓਇ ਖਪਿ ਖਪਿ ਮੂਏ ਕਰਾਂਝਾ." (ਜੈਤ ਮਃ ੪)


ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ.