Meanings of Punjabi words starting from ਜ

ਸੰ. जम्बु ਜੰਬੁ. ਸੰਗ੍ਯਾ- ਜਾਮਣੂ. ਇੱਕ ਫਲ, ਜੋ ਵਰਖਾ ਰੁੱਤ ਵਿੱਚ ਪਕਦਾ ਹੈ ਅਤੇ ਖਟਮਿਠਾ ਸ੍ਯਾਹ ਰੰਗ ਦਾ ਹੁੰਦਾ ਹੈ. L. EugeniaJambolana. ਇਸ ਦੀ ਇੱਕ ਜਾਤਿ ਚਿੱਟੀ ਭੀ ਹੈ. ਜਾਮਣ ਦਾ ਸਿਰਕਾ ਬਹੁਤ ਉਮਦਾ ਬਣਦਾ ਹੈ। ੨. ਦੁੱਧ ਜਮਾਉਣ ਦੀ ਲਾਗ। ੩. ਕ੍ਰਿ- ਜਨਮਣਾ. ਜੰਮਣਾ. "ਜਾਮਣੁ ਮਰਣਾ ਦੀਸੈ ਸਿਰਿ ਊਭੌ." (ਮਲਾ ਅਃ ਮਃ ੧)


ਦੇਖੋ, ਜਾਮਣ ੧। ੨. ਵਿ- ਜਨਮਕਾਲ ਦਾ. ਜਮਾਂਦਰੂ.


ਸੰ. जामदग्नि ਜਮਦਗਨਿ ਦਾ ਪੁਤ੍ਰ ਪਰਸ਼ੁਰਾਮ. "ਭਯੋ ਜਾਮਦਗਨੰ ਦਿਜੰ ਆਵਤਾਰੰ." (ਪਰਸਰਾਮਾਵ) ਦੇਖੋ, ਜਮਦਗਨਿ.


ਦੇਖੋ, ਜਾਮਣ। ੨. ਅ਼. [ذامِن] ਜਾਮਿਨ. ਜਮਾ ਕਰਨ ਵਾਲਾ. ਜੋੜਨਵਾਲਾ। ੩. ਜ਼ਿੰਮਹਵਾਰ। ੪. ਸਹਾਇਕ.


ਦੇਖੋ, ਜਮਾਨਤ। ੨. ਸੰ. ਯਾਮਿਨੀ. ਰਾਤ. ਰਾਤ੍ਰਿ। ੩. ਸੰ. ਯਾਵਨੀ. ਯਵਨ (ਯੂਨਾਨ)ਦੇਸ਼ ਦੀ. "ਕਹੂ ਜਾਮਨੀ ਤੋਰਕੀ ਬੀਰਵਿਦ੍ਯਾ." (ਅਜੈ ਸਿੰਘ)


ਦੇਖੋ, ਯਾਵਨੀ ਭਾਸਾ.


ਦੇਖੋ, ਜਾਮਣੂ.