Meanings of Punjabi words starting from ਨ

ਸੰਗ੍ਯਾ- ਨਾਮ। ੨. ਨੌਕਾ. ਕਿਸ਼ਤੀ. "ਸਾਧ ਨਾਂਵ ਬੈਠਾਵਹੁ ਨਾਨਕ, ਭਵਸਾਗਰੁ ਪਾਰਿ ਉਤਾਰਾ." (ਸਾਰ ਮਃ ੫)


ਨਾਮਾਂ. ਨਾਮ. ਜਿਵੇਂ- ਉਸ ਦਾ ਨਾਂਵਾਂ ਕਿਤਾਬ ਤੇ ਚੜ੍ਹਿਆ ਹੋਇਆ ਹੈ। ੨. ਹਿਸਾਬ ਜਿਵੇਂ- ਮੈਂ ਉਸ ਦਾ ਨਾਂਵਾਂ ਚੰਗੀ ਤਰਾਂ ਵੇਖਲਿਆ ਹੈ.


ਸੰ. ਵ੍ਯ- ਇਹ ਇੱਕ ਉਪਸਰਗ ਹੈ, ਜੋ ਸ਼ਬਦਾਂ ਦੇ ਮੁੱਢ ਲਗਕੇ- ਵਿਸ਼ੇਸ, ਸਦੈਵ, ਨਿਸੇਧ, ਚੰਗੀ ਤਰਾਂ, ਅੰਦਰ ਆਦਿ ਅਨੇਕ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਨਿਗਮ, ਨਿਗ੍ਰਹ, ਨਿਦਰ੍‍ਸ਼ਨ, ਨਿਦੇਸ਼, ਨਿਆਣਾ, ਨਿਖਾਲਸ ਆਦਿ.


ਸੰਗ੍ਯਾ- ਨੀਵ. ਬੁਨਿਯਾਦ. ਨਿਉਂ ਨੀਂਹ।#੨. ਕ੍ਰਿ. ਵਿ- ਨੰਮ੍ਰ ਹੋਕੇ. ਝੁਕਕੇ। ੩. ਯੌਂ. ਐਸੇ. ਇਸ ਤਰਹਿ. ਇਵੇਂ। ੪. ਨਿਉਣਾ ਦਾ ਅਮਰ. ਨੰਮ੍ਰ ਹੋ.


ਦੇਖੋ, ਨੇਵਜਾ.


ਕ੍ਰਿ- ਨਮਨ, ਝੁਕਣਾ, ਨਮਸਕਾਰ ਕਰਨੀ. ਨੰਮ੍ਰ ਹੋਣਾ.


ਦੇਖੋ, ਨਿਵਲ.


ਦੇਖੋ, ਨਿਉਲਾ.


ਦੇਖੋ, ਨਿਉਲਾ ਅਤੇ ਨਿਵਲ.


ਸੰਗ੍ਯਾ- ਨਕੁਲ. ਨੇਵਲਾ. Ishneumon.