nan
nan
ਸੰਗ੍ਯਾ- ਪ੍ਰਿਥਿਵੀ ਦਾ ਕੰਪਨ (ਕੰਬਣਾ). ਦੇਖੋ, ਭੂਚਾਲ.
nan
ਦੇਖੋ, ਭੁਖ. "ਸਾਚੇ ਨਾਮ ਕੀ ਲਾਗੈ ਭੂਖ." (ਸੋਦਰੁ) ੨. ਵਿ- ਭੁੱਖਾ. "ਭੂਖ ਪਿਆਸਾ ਜਗਤ ਭਇਆ." (ਪ੍ਰਭਾ ਅਃ ਮਃ ੧) ੩. ਦੇਖੋ, ਭੂਸ ੨.
ਭੂਸਣ. ਗਹਿਣਾ ਜੇਵਰ। ੨. ਸਜਾਵਟ. ਸਿੰਗਾਰ. ਵਿਦ੍ਵਾਨਾਂ ਨੇ ਇਸਤ੍ਰੀ ਪੁਰਖ ਦੇ ਚਾਰ ਭੂਖਣ ਲਿਖੇ ਹਨ- ਰੂਪ, ਵਿਦ੍ਯਾ, ਸਦਾਚਾਰ ਅਤੇ ਉੱਤਮ ਲਿਬਾਸ। ੩. ਕਾਵ੍ਯ ਦਾ ਅਲੰਕਾਰ. ਦੇਖੋ, ਭੂਸ ੨। ੪. ਦੇਖੋ, ਦੁਆਦਸ ਭੂਖਣ। ਗੁਰੁਬਾਣੀ ਵਿੱਚ ਇਨ੍ਹਾਂ ਭੂਖਣਾਂ ਦਾ ਉਪਦੇਸ ਹੈ. "ਸੰਤਜਨਾ ਕੀ ਧੂੜਿ ਨਿਤ ਬਾਛਹਿ, ਨਾਮ ਸਚੇ ਕਾ ਗਹਣਾ." (ਮਾਝ ਮਃ ੫) "ਹਰਿ ਹਰਿ ਹਾਰੁ ਕੰਠਿ ×× ਕਰ ਕਰਿ ਕਰਤਾ ਕੰਗਨਾ ਪਹਿਰੈ." ×× (ਆਸਾ ਮਃ ੧) "ਹਰਿ ਹਰਿ ਹਾਰੁ ਕੰਠਿ ਹੈ ਬਨਿਆ, ਮਨੁ ਮੋਤੀਚੂਰੁ ਵਡ ਗਹਨ ਗਹਨਈਆ." (ਬਿਲਾ ਅਃ ਮਃ ੪)#"ਭਰਤਾ ਕਹੈ ਸੁ ਮਾਨੀਐ, ਇਹੁ ਸੀਗਾਰ ਬਨਾਇਰੀ। ਦੂਜਾਭਾਉ ਵਿਸਾਰੀਐ, ਇਹੁ ਤੰਬੋਲਾ ਖਾਇਰੀ." ×× (ਆਸਾ ਮਃ ੫) "ਹਰਿਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ, ਹਰਿਨਾਮ ਰੰਗ ਆਭਰਣੀ." (ਜੈਤ ਮਃ ੫)
ਦੇਖੋ, ਭੂਸਣ ਅਤੇ ਭੂਖਣ। ੨. ਭੂ- ਖਨ. ਸੂਰ, ਜੋ ਹੁੱਡਾਂ ਨਾਲ ਜ਼ਮੀਨ ਖਨਨ ਕਰਦਾ (ਖੂਣਦਾ) ਹੈ। ੩. ਕੁਦਾਲ। ੪. ਹਲ ਦਾ ਫਾਲਾ.
nan
ਬੁਭੁਕ੍ਸ਼ਾ ਨਾਲ ਬੁਭੁਕ੍ਸ਼ੁ. ਤ੍ਰਿਸਨਾਰੂਪ ਭੁੱਖ ਦ੍ਵਾਰਾ ਹੋਏ ਅਸੰਤੋਖੀ. "ਤਿਨ ਭੂਖਨਭੂਖ ਕਰੀਜੈ." (ਕਲਿ ਅਃ ਮਃ ੪) "ਭੁੰਚਤ ਭੁਗਤਿ ਭੂਖਭੁਖਨਾ." (ਸਵੈਯੇ ਸ੍ਰੀ ਮੁਖਵਾਕ ਮਃ ੫)
ਦੇਖੋ, ਭੁਖੜੀ। ੨. ਦੇਖੋ, ਭੋਖੜੀ.
ਦੇਖੋ, ਭੁਖਾ. "ਭੂਖੇ ਖਾਵਤ ਲਾਜ ਨ ਆਵੈ." (ਸੋਰ ਮਃ ੫) ੨. ਦੇਖੋ, ਭੂਸਾ ੨.