nan
nan
nan
ਦੇਖੋ, ਕ੍ਰਿਸਨ। ੨. ਦੇਖੋ, ਛੱਪਯ ਦਾ ਰੂਪ ੨.
ਦੱਖਣ ਦੀ ਇੱਕ ਨਦੀ, ਜੋ ਪੱਛਮੀ ਘਾਟ ਤੋਂ ਨਿਕਲਕੇ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਇਸ ਦੀ ਲੰਬਾਈ ੪੦੦ ਮੀਲ ਹੈ. ਇਸ ਨੂੰ ਕ੍ਰਿਸਨਾ ਭੀ ਆਖਦੇ ਹਨ.
ਦੇਖੋ, ਕ੍ਰਿਸਨਾ ੨. "ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ." (ਧਨਾ ਨਾਮਦੇਵ) ਹਰੇਕ ਪ੍ਰਕਾਰ ਦੀ ਸ੍ਰਿਸ੍ਟੀ ਜੋ ਨੱਚ ਰਹੀ ਹੈ, ਇਹ ਹਰਿਸੱਤਾ ਕਰਕੇ ਕ੍ਰਿਸ੍ਨਾ (ਮਾਯਾ) ਤੋਂ ਜਾਣੋ.
ਦੇਖੋ, ਕਰਸ਼੍ਮਾ.
ਕਰਦਾ ਹਾਂ. "ਗੋਬਿੰਦ ਗੋਬਿੰਦ ਕਰਿਹਾਂ." (ਆਸਾ ਮਃ ੫) ੨. ਪ੍ਰਾ. ਸੰਗ੍ਯਾ- ਕਟਿਦੇਸ਼. ਕਮਰ. "ਬਰ ਕਰਿਹਾਂ ਸ਼ਮਸ਼ੇਰ." (ਗੁਪ੍ਰਸੂ) "ਕੇਹਰਿ ਸੋ ਕਰਿਹਾਂ." (ਚੰਡੀ ੧)
ਕਰਕਰ (ਕਰਤਾਰ) ਨੇ. "ਸਗਲ ਭਾਤਿ ਕਰਿਕਰਹਿ ਉਪਾਇਓ." (ਬਾਵਨ) ਦੇਖੋ, ਕਰਕਰ.
ਸੰ. ਸੰਗ੍ਯਾ- ਹਾਥੀ ਦੇ ਮੱਥੇ ਤੇ ਘੜੇ ਜੇਹੀ ਉੱਭਰਵੀਂ ਥਾਂ. "ਕੇਹਰਿ ਜ੍ਯੋਂ ਕਰਿਕੁੰਭ ਵਿਦਾਰੇ." (ਸਲੋਹ)