Meanings of Punjabi words starting from ਖ

ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ.


ਦੇਖੋ, ਖੇਤ.


ਸੰ. ਕ੍ਸ਼ੇਤ੍ਰਪਾਲ. ਵਿ- ਖੇਤ ਦਾ ਰਾਖਾ। ੨. ਸੰਗ੍ਯਾ- ਖੇਤ ਦੀ ਪਾਲਨਾ ਕਰਨ ਵਾਲਾ ਪੁਰਖ। ੩. ਭੈਰਵ ਦੇਵਤਾ ਦਾ ਭੇਦ, ਜੋ ਕਾਲੀਦੇਵੀ ਦਾ ਪੱਛਮ ਦਿਸ਼ਾ ਦਾ ਦ੍ਵਾਰਪਾਲ ਹੈ। ੪. ਰਣਭੂਮਿ ਦਾ ਸਰਦਾਰ. "ਉਭੈ ਖੇਤ੍ਰਪਾਲੰ ਬਕੈਂ ਮਾਰ ਮਾਰੰ." (ਵਿਚਿਤ੍ਰ)


ਦੇਖੋ, ਖੇਤੀ। ੨. ਸੰ. ਕ੍ਸ਼ੇਤ੍ਰਿਨ੍‌. ਖੇਤਵਾਲਾ। ੩. ਜੀਵਾਤਮਾ.


ਦੇਖੋ, ਖਿਦ। ੨. ਸੰਗ੍ਯਾ- ਦੁੱਖ. "ਖੇਦ ਮਿਟੇ ਸਾਧੂ ਮਿਲਤ." (ਬਾਵਨ) ੩. ਸ਼ੋਕ। ੪. ਘਬਰਾਹਟ। ੫. ਦੇਖੋ, ਖੇਦਨਾ.


ਦੇਖੋ, ਖਿਦ। ੨. ਸੰਗ੍ਯਾ- ਦੁੱਖ. "ਖੇਦ ਮਿਟੇ ਸਾਧੂ ਮਿਲਤ." (ਬਾਵਨ) ੩. ਸ਼ੋਕ। ੪. ਘਬਰਾਹਟ। ੫. ਦੇਖੋ, ਖੇਦਨਾ.


ਸੰ. ਖੇਦਿਤ. ਵਿ- ਦੁਖੀ ਕੀਤਾ ਹੋਇਆ. ਦੁਖਾਇਆ। ੨. ਖੇਦੰਤਃ ਖੇਦ ਨੂੰ ਪ੍ਰਾਪਤ ਹੁੰਦੇ ਹੋਏ. "ਖੇਦਤ ਹੈਂ ਅਨਛੇਦ ਪੁਕਾਰੇ." (ਅਕਾਲ)