Meanings of Punjabi words starting from ਜ

ਦੇਖੋ, ਜਾਂਬਵਾਨ.


ਸੰ. ਸੰਗ੍ਯਾ- ਪੁਤ੍ਰੀ. ਬੇਟੀ। ੨. ਫ਼ਾ. [جامہ] ਲਿਬਾਸ। ੩. ਵਸਤ੍ਰ. "ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ." (ਵਾਰ ਮਾਝ ਮਃ ੧) ੪. ਭਾਵ- ਦੇਹ. ਸ਼ਰੀਰ. "ਜਾਮਾ ਮੋਹਿ ਤੁਰਕ ਕੋ ਆਹੀ." (ਨਾਪ੍ਰ) "ਚਤੁਰਥ ਜਾਮਾ ਜਬ ਹਮ ਧਰਹੈਂ." (ਨਾਪ੍ਰ) ੫. ਅ਼. [جامع] ਜਾਮਅ਼. ਜਮਾ (ਏਕਤ੍ਰ) ਕਰਨ ਵਾਲਾ। ੬. ਮਸੀਤ ਆਦਿ ਉਹ ਅਸਥਾਨ ਜਿੱਥੇ ਬਹੁਤ ਜਮਾ ਹੋਣ.


ਸੰ. जामातृ ਜਵਾਈ. ਪੁਤ੍ਰੀ ਦਾ ਪਤੀ. ਦਾਮਾਦ.


ਦੇਖੋ, ਡੇਹਰਾਸਾਹਿਬ.


ਕ੍ਰਿ. ਵਿ- ਜਬ. ਜਿਸ ਵੇਲੇ. "ਸੂਖ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ." (ਵਡ ਛੰਤ ਮਃ ੧) ੨. ਯਦਿ. ਅਗਰ. ਜੇ. "ਜਾਮਿ ਨ ਭੀਜੈ ਸਾਚਨਾਇ." (ਬਸੰ ਮਃ ੧) ੩. ਸੰ. ਜਾਮਿ. ਅਪਨੇ ਸੰਬੰਧ ਅਥਵਾ ਗੋਤ੍ਰ ਦੀ ਇਸਤ੍ਰੀ। ੪. ਭੈਣ.


ਜੰਮੀ. ਜਨਮੀ। ੨. ਸੰਗ੍ਯਾ- ਯਮ ਦੀ. ਯਮ ਦਾ ਸ਼ਸਤ੍ਰ ਫਾਸੀ. "ਜਾ ਪਦ ਪ੍ਰਿਥਮ ਬਖਾਨਕੈ ਮੀ ਪਦ ਅੰਤ ਬਖਾਨ। ਜਾਮੀ ਪਦ ਇਹ ਹੋਤ ਹੈ ਨਾਮ ਪਾਸ ਕੋ ਜਾਨ." (ਸਨਾਮਾ) ੩. ਸਮਝ. ਗ੍ਯਾਨ. "ਇਹ ਕਾਰਨ ਕ੍ਯਾ ਉਚਰੋਂ ਸ੍ਵਾਮੀ। ਇਤ ਉਤ ਧਰਤ ਨ ਹਮ ਕਛੁ ਜਾਮੀ." (ਗੁਪ੍ਰਸੂ)


ਅ਼. [جامۇس] ਸੰਗ੍ਯਾ- ਝੋਟਾ. ਭੈਂਸਾ। ੨. ਸਰਵਲੋਹ ਅਨੁਸਾਰ ਵੀਰਯਨਾਦ ਦਾਨਵ ਦਾ ਇੱਕ ਸੈਨਾਨੀ.


ਦੇਖੋ, ਜਾਮਜਮ ੨.