Meanings of Punjabi words starting from ਵ

ਫੈਲਿਆ ਹੋਇਆ. ਦੇਖੋ, ਬਿਸਤੀਰਣ. "ਵਿਸਤ੍ਰਿਤ ਅਹੈ ਜਹਾਂ ਲੌ ਅਵਨੀ." (ਨਾਪ੍ਰ)


ਚਿੱਟਾ. ਉੱਜਲ. ਦੇਖੋ, ਬਿਸਦ.


ਦੇਖੋ, ਬਿਸਨੁ.


ਕਰਤਾਰ. ਦੇਖੋ, ਬਿਸਨੁ ੪. "ਵਿਸਨ ਮਿਲੇ ਸਭ ਹੀ ਸਚੁ ਪਾਵੈ." (ਗਉ ਬਾਵਨ ਕਬੀਰ) ੨. ਵਿਸਨੁ ਦੇਵਤਾ.


ਵਿਸਨੁ ਦੇ ਹਜ਼ਾਰ ਨਾਮ ਹਨ ਜਿਸ ਗ੍ਰੰਥ ਵਿੱਚ. ਵੈਸਨਵ ਇਸ ਸ੍ਤੋਤ੍ਰ ਦਾ ਨਿੱਤ ਪਾਠ ਕਰਨਾ ਪੁੰਨਕਰਮ ਮੰਨਦੇ ਹਨ.


ਦੇਖੋ, ਵਿਸ੍ਣੁਗੁਪ੍ਤ.


ਸਾਧੁਜਨ. ਦੇਖੋ, ਬਿਸਨਤਨਾ.


ਵਿਸਮਪਦ. ਜਿਸ ਦੇ ਚਰਣ ਇੱਕੋ ਜੇਹੇ ਨਹੀਂ. ਦੇਖੋ, ਬਿਸਨੁਪਦ। ੨. ਵਿਸ੍ਨੁਪਦ (विष्णुपद) ਨਾਮ ਦੀ ਇੱਕ ਪਹਾੜੀ, ਜੋ ਦਿੱਲੀ ਦੇ ਪਾਸ. ਹੈ. ਇਸ ਪੁਰ ਰਾਜਾ ਚੰਦ੍ਰਵਰਮਾ ਨੇ ਈਸਵੀ ਚੌਥੀ ਸਦੀ ਵਿੱਚ ਵਿਸਨੁ ਦੀ ਧੁਜਾ, ਜੋ ਧਾਤੂ ਦੀ ਹੈ, (ਜਗਤ ਪ੍ਰਸਿੱਧ ਲੋਹੇ ਦੀ ਕਿੱਲੀ) ਅਸਥਾਪਨ ਕੀਤੀ, ਜੋ ਹੁਣ ਕੁਤਬਮੀਨਾਰ ਦੇ ਪਾਸ ਹੈ, ਉਸ ਉੱਪਰ ਜੋ ਸੰਸਕ੍ਰਿਤ ਸ਼ੋਲਕ ਹਨ ਉਨ੍ਹਾਂ ਦਾ ਅਨੁਵਾਦ, ਨਾਗਰੀ ਉਰਦੂ ਅਤੇ ਅੰਗ੍ਰੇਜ਼ੀ ਵਿੱਚ ਸੰਗ ਮਰਮਰ ਦੀ ਸਿਲਾ ਪੁਰ ਖੁਦਵਾਕੇ ਸਰਕਾਰ ਅੰਗ੍ਰੇਜ਼ੀ ਨੇ ਨਾਲ ਦੇ ਮਕਾਨ ਵਿੱਚ ਲਗਵਾ ਦਿੱਤਾ ਹੈ। ੩. ਕਮਲ। ੪. ਆਕਾਸ਼.