Meanings of Punjabi words starting from ਚ

ਚੀਰਨ ਦੀ ਕ੍ਰਿਯਾ। ੨. ਚੀਰਨ ਦੀ ਮਜੂਰੀ.


ਦੇਖੋ, ਚਰਾਗ.


ਵਿ- ਚਿਰਕਾਲ ਦਾ. ਦੇਰੀਨਾ. "ਮਿਟਹਿ ਕਮਾਣੇ ਪਾਪ ਚਿਰਾਣੇ." (ਧਨਾ ਮਃ ੫) ੨. ਭਾਵ- ਅਨਾਦਿ. "ਸਾਚਾ ਮਹਿਲ ਚਿਰਾਣਾ." (ਤੁਖਾ ਛੰਤ ਮਃ ੧) "ਪ੍ਰਭੁ ਪੁਰਖ ਚਿਰਾਣੇ." (ਬਿਹਾ ਛੰਤ ਮਃ ੫) ੩. ਚਿਰਪ੍ਰਾਣ. ਚਿਰਜੀਵੀ.


ਚਿਰਕਾਲ ਤੋਂ। ੨. ਚਿੜਾਤ. ਖਿਝਦਾ ਹੈ. "ਚਿਰਾਤ ਬਸਾਤ ਕਛੂ ਨ." (ਰਾਮਾਵ)


ਵਿ- ਚਿਰਕਾਲ ਦਾ। ੨. ਅਨਾਦਿ. "ਪੂਰਨ ਭਗਤ ਚਿਰਾਨੋ." (ਮਲਾ ਮਃ ੫) ੩. ਪ੍ਰਾਚੀਨ. "ਅਬ ਉਚਰੋਂ ਮੈ ਕਥਾ ਚਿਰਾਨੀ." (ਬ੍ਰਹਮਾਵ) ੪. ਦੇਖੋ, ਚਿਰਾਣਾ.


ਕ੍ਰਿ. ਵਿ- ਚਿਰ ਪ੍ਰਯੰਤ. ਦੇਰ ਤੀਕ."ਕਲਿਭਗਵਤ ਬੰਦ ਚਿਰਾਮੰ." (ਪ੍ਰਭਾ ਬੇਣੀ) ਚਿਰ ਤੀਕ ਬੰਦਨਾ ਕਰਦਾ ਹੈ.


ਸੰ. ਚਿਰਤਿਕ੍ਤ. ਵਿਸ਼ੇਸ ਕਰਕੇ ਪਹਾੜਾਂ ਪੁਰ ਪੈਦਾ ਹੋਣ ਵਾਲਾ ਇੱਕ ਪੌਧਾ, ਜਿਸ ਦਾ ਇਸਤੇਮਾਲ ਅਨੇਕ ਰੋਗਾਂ ਦੇ ਦੂਰ ਕਰਨ ਲਈ ਹੁੰਦਾ ਹੈ. ਇਹ ਕੌੜਾ ਅਤੇ ਗਰਮ ਖ਼ੁਸ਼ਕ ਹੈ. ਬੁਖ਼ਾਰ ਦੂਰ ਕਰਨ ਲਈ ਉੱਤਮ ਦਵਾ ਹੈ. ਲਹੂ ਨੂੰ ਸਾਫ਼ ਕਰਦਾ ਹੈ, ਭੁੱਖ ਵਧਾਉਂਦਾ ਹੈ. ਸੰਸਕ੍ਰਿਤ ਵਿੱਚ ਇਸ ਦੇ ਨਾਮ- ਕਿਰਾਤ, ਭੁਨਿੰਬ, ਕਟੁ, ਰਾਮਸੇਨ ਆਦਿਕ ਅਨੇਕ ਹਨ. L. Agathotes Chirata.