ਜੰਮਦਾ ਹੈ. ਉਗਦਾ ਹੈ. "ਊਪਰਿ ਜਾਮੈ ਘਾਸ." (ਸ. ਕਬੀਰ) "ਬਿਨ ਬੀਜੈ ਨਹੀ ਜਾਮੈ." (ਸਾਰ ਮਃ ੫) ੨. ਜਿਸ ਮੇਂ. ਜਿਸ ਵਿੱਚ. "ਜਾਮੈ ਭਜਨੁ ਰਾਮ ਕੋ ਨਾਹੀ." (ਬਿਲਾ ਮਃ ੯)
ਥਾਂ. ਦੇਖੋ, ਜਾਇ.
nan
ਅ਼. [ذائِکہ] ਜਾਯਕ਼ਹ. ਸੰਗ੍ਯਾ- ਚੱਖਣ ਦੀ ਸ਼ਕ੍ਤਿ. ਰਸਨਾ ਵਿੱਚ ਰਸ ਗ੍ਰਹਿਣ ਕਰਨ ਦੀ ਸਾਮਰਥ੍ਯ। ੨. ਸੁਆਦ. ਰਸ.
ਅ਼. [جائِز] ਵਿ- ਦੁਰੁਸ੍ਤ. ਠੀਕ. ਯੋਗ੍ਯ. ਰਵਾ. ਉਚਿਤ.
ਫ਼ਾ. [جائیداد] ਸੰਗ੍ਯਾ- ਸੰਪੱਤਿ. ਸੰਪਦਾ.
nan
ਦੇਖੋ, ਜਾਫਰ ੧.
ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ. ਹਿੰਦੂ ਧਰਮਗ੍ਰੰਥਾਂ ਅਨੁਸਾਰ ਉਹ ਇਸਤ੍ਰੀ ਜਾਯਾ ਕਹੀ ਜਾਂਦੀ ਹੈ, ਜਿਸ ਦੇ ਪੁਤ੍ਰ ਪੈਦਾ ਹੋਇਆ ਹੋਵੇ, ਮਨੁ ਲਿਖਦਾ ਹੈ ਕਿ ਪਤੀ ਹੀ ਪੁਤ੍ਰਰੂਪ ਹੋਕੇ ਜਨਮਦਾ ਹੈ, ਇਸ ਲਈ ਭਾਰਯਾ ਜਾਯਾ ਸਦਾਉਂਦੀ ਹੈ. ਦੇਖੋ, ਮਨੁ ਅਃ ੯. ਸਃ ੮। ੨. ਮਾਤਾ. ਮਾਂ। ੩. ਅ਼. [ظائِع] ਜਾਇਅ਼. ਵਿ- ਗੁੰਮ ਖੋਇਆ ਹੋਇਆ.
ਸੰ. ਵਿ- ਵਿਜਈ. ਫਤਹਮੰਦ। ੨. ਡਿੰਗ. ਸੰਗ੍ਯਾ- ਔਖਧ. ਦਵਾਈ.
ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar.
ਜਲਾਓ. ਦਗਧ ਕਰੋ. "ਜਾਰਉ ਤਿਸੈ ਜੁ ਰਾਮ ਨ ਚੇਤੈ." (ਗੌਂਡ ਕਬੀਰ)