nan
ਭੂਮਿ (ਜ਼ਮੀਨ) ਦੀ ਗਰਦਿਸ਼. ਪ੍ਰਿਥਿਵੀ ਦੇ ਘੁੰਮਣ ਦੀ ਕ੍ਰਿਯਾ। ੨. ਦੇਖੋ, ਭੂਗੋਲ.
ਦੇਖੋ, ਮੂੰਗਫਲੀ.
ਪ੍ਰਿਥਿਵੀ ਪੁਰ ਵਿਚਰਣ ਵਾਲਾ. ਥਲ (ਸ੍ਥਲ) ਨਿਵਾਸੀ। ੨. ਮ੍ਰਿਗ. (ਸਨਾਮਾ) ੩. ਭੂਚਰੀ ਮੁਦ੍ਰਾ. "ਖੇਚਰ ਭੂਚਰ ਤੁਲਸੀਮਾਲਾ ਗੁਰਪਰਸਾਦੀ ਪਾਇਆ." (ਰਾਮ ਨਾਮਦੇਵ) ਭਾਵ- ਯੋਗਕਰਮ ਅਤੇ ਵੈਸਨਵਾਂ ਦਾ ਜਪਫਲ ਮੈ ਗੁਰਪਰਸਾਦੀ ਪਾਇਆ. ਦੇਖੋ, ਭੂਚਰੀ ਮੁਦ੍ਰਾ.
ਭੂਚਰ (ਮ੍ਰਿਗ), ਉਸ ਦਾ ਵੈਰੀ ਸ਼ੇਰ. (ਸਨਾਮਾ)
ਸ਼ੇਰ ਦੇ ਮਾਰਣ ਵਾਲੀ ਬੰਦੂਕ. (ਸਨਾਮਾ)
भृचारिन्- ਭੂਚਾਰੀ. "ਭੂਮਿ ਕੇ ਬਸੈਯਾ ਤਾਹਿ ਭੂਚਰੀ ਕੇ ਜੈਯਾ ਕਹੈਂ." (ਅਕਾਲ) ੨. ਦੇਖੋ, ਭੂਚਰੀ ਮੁਦ੍ਰਾ.
ਆਸਣ ਲਗਾਕੇ ਭੌਹਾਂ ਦੇ ਮੱਧ ਨਿਗਾ ਟਿਕਾਕੇ ਪ੍ਰਾਣ ਅਤੇ ਅਪਾਨ ਨੂੰ ਏਕਤ੍ਰ ਕਰਕੇ ਯੋਗਾਭ੍ਯਾਸ ਕਰਨ ਦੀ ਕ੍ਰਿਯਾ.
ਪ੍ਰਿਥਿਵੀ ਦਾ ਕੰਬਣਾ. ਜ਼ਲਜ਼ਲਾ. Earth- quake ਸ਼ੱਕੁਲਅਰਜ਼. ਭੰਭ. ਪਦਾਰਥਵਿਦ੍ਯਾ ਦੇ ਜਾਣਨ ਵਾਲੇ ਮੰਨਦੇ ਹਨ ਕਿ ਭੂਗਰਭ ਦੀ ਅਗਨੀ ਦੇ ਸੰਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉਠਦੇ ਹਨ, ਅਰ ਫੈਲਕੇ ਬਾਹਰ ਨਿਕਲਣ ਨੂੰ ਰਾਹ ਲਭਦੇ ਹੋਏ ਧੱਕਾ ਮਾਰਦੇ ਹਨ. ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ ਪ੍ਰਿਥਿਵੀ ਦਾ ਉੱਪਰਲਾ ਭਾਗ ਭੀ ਕੰਬ ਉਠਦਾ ਹੈ.#ਭੂਚਾਲ ਕਦੇ ਪ੍ਰਿਥਿਵੀ ਦੇ ਥੋੜੇ ਹਿੱਸੇ ਵਿੱਚ ਅਰ ਕਦੇ ਬਹੁਤੇ ਵਿੱਚ ਹੁੰਦਾ ਹੈ, ਜਿਨ੍ਹਾਂ ਦੇਸ਼ਾਂ ਵਿੱਚ ਜ੍ਵਾਲਾਮੁਖੀ ਪਹਾੜ ਬਹੁਤ ਹਨ, ਉਨ੍ਹਾਂ ਵਿੱਚ ਭੂਕੰਪ ਬਹੁਤ ਹੋਇਆ ਕਰਦੇ ਹਨ.#ਭੂਚਾਲਾਂ ਨਾਲ ਕਦੇ ਕਦੇ ਜ਼ਮੀਨ ਵਿੱਚ ਵਡੇ- ਵਡੇ ਛੇਕ ਹੋ ਜਾਂਦੇ ਹਨ. ਕਈ ਜਮੀਨ ਦੇ ਟੁਕੜੇ ਪਾਣੀ ਵਿੱਚ ਗਰਕ ਹੋ ਜਾਂਦੇ ਅਤੇ ਕਈ ਪਾਣੀ ਵਿੱਚੋਂ ਉਭਰਕੇ ਬਾਹਰ ਆ ਜਾਂਦੇ ਹਨ.#ਭੂਚਾਲ ਵਿਦ੍ਯਾ (Seismology) ਦੇ ਪੰਡਿਤਾਂ ਨੇ ਇੱਕ ਆਲਾ (seismograph) ਬਣਾਇਆ ਹੈ, ਜਿਸ ਤੋਂ ਭੂਚਾਲਾਂ ਦੇ ਆਉਣ ਦਾ ਸਮਾ ਦਿਸ਼ਾ ਅਤੇ ਫਾਸਲਾ ਮਲੂਮ ਹੋ ਜਾਂਦਾ ਹੈ.#ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਸ਼ੇਸਨਾਗ ਜਦ ਅਵਾਸੀ (ਜੰਭਾਈ) ਲੈਂਦਾ ਹੈ, ਤਦ ਭੁਚਾਲ ਹੁੰਦਾ ਹੈ. ਵਾਲਮੀਕ ਰਾਮਾਯਣ ਕਾਂਡ ੧. ਅਃ ੪੦ ਵਿੱਚ ਲੇਖ ਹੈ ਕਿ ਜਦ ਸ਼ੇਸਨਾਗ ਥੱਕਕੇ ਆਪਣਾ ਸਿਰ ਹਿਲਾਉਂਦਾ ਹੈ, ਤਦ ਭੂਕੰਪ ਹੋਇਆ ਕਰਦਾ ਹੈ. "ਰਾਜੀ ਬਿਰਾਜੀ ਭੂਕੰਪ." (ਭਾਗੁਕ) ਦੇਖੋ, ਰਾਜੀ.
ਸੰ. ਭ੍ਰੇਸ. ਗੁੰਮਰਾਹ। ੨. ਅ਼. ਬੂਸ਼. ਡੰਡ. ਰੌਲਾ. ਭਾਵ- ਬਕਬਾਦ. "ਕਿਆ ਗਾਲਾਇਓ ਭੂਛ." (ਮਃ ੫. ਵਾਰ ਮਾਰੂ ੨)
ਭੂ (ਪ੍ਰਿਥਿਵੀ) ਤੋਂ ਜਨਮਿਆ, ਬਿਰਛ ਅਤੇ ਘਾਹ. (ਸਨਾਮਾ) ੨. ਦੇਖੋ, ਭੁੰਨਣਾ. "ਪਾਵਕਬਾਨ ਮੇ ਭੂਜਕੈ ਖੈਹੈਂ." (ਕ੍ਰਿਸਨਾਵ) ਬਾਣਾਂ ਦੀ ਅੱਗ ਵਿੱਚ ਭਰ੍ਜਨ ਕਰਕੇ (ਭੁੰਨਕੇ) ਖਾਵਾਂਗੇ.
ਭੂ (ਪ੍ਰਿਥਿਵੀ) ਦੀ ਜੜੀ (ਬੂਟੀ). ੨. ਖੇਤੀ. "ਹਰੀ ਖਰੀ ਭੂਜਰੀ ਸੁ ਜੋਰੀ." (ਨਾਪ੍ਰ) ੩. ਭਰ੍ਜਨ ਹੋਈ. ਭੁੱਜੀ.