Meanings of Punjabi words starting from ਹ

ਹਿਮ (ਬਰਫ) ਦਾ ਅਚਲ (ਪਹਾੜ). ਹਿਮ ਦਾ ਅਦ੍ਰਿ (ਪਰਬਤ). ਭਾਰਤ ਦੇ ਉੱਤਰ ਵੱਲ ਅਰ ਤਿੱਬਤ ਅਤੇ ਭਾਰਤ ਦੇ ਮਧ੍ਯ, ਬਰਫ ਦਾ ਪੁੰਜ ਰੂਪ ਪਹਾੜ, ਜੋ ਦੁਨੀਆਂ ਦੇ ਸਾਰੇ ਪਰਬਤਾਂ ਤੋਂ ਉੱਚਾ ਹੈ. ਇਸਦੀ ਸਭ ਤੋਂ ਉੱਚੀ ਚੋਟੀ ੨੯੦੦੨ ਫੁਟ ਹੈ। ੨. हिमाद्रिन ਵਿ- ਹਿਮਾਲਯ ਵਾਲਾ. ਭਾਵ- ਸ਼ਿਵ. "ਰੀਝਤ ਹਿਮਾਦ੍ਰਿ ਪੋਅੰਤ ਸੀਸ." (ਕਲਕੀ).


ਫ਼ਾ [ہاون دستہ] ਹਾਵਨਦਸ੍ਤਹ. ਹਾਵਨ (ਉਖਲੀ) ਦਸ੍ਤਾ (ਮੂਸਲ).


ਸੰ. ਹਿਮਾਂਸ਼ੁ. ਸੰਗ੍ਯਾ- ਹਿਮ (ਠੰਢੀਆਂ) ਹਨ ਜਿਸ ਦੀਆਂ ਅੰਸ਼ੁ (ਕਿਰਣਾਂ) ਚੰਦ੍ਰਮਾ. (ਹਿਮਕਰ)। ੨. ਕਪੂਰ.


ਦੇਖੋ, ਹਿਮਾਚਲ.


ਹਿਮ ਦਾ ਅੰਬਾਰ. ਬਰਫ ਦਾ ਢੇਰ। ੨. ਹਿਮ (ਬਰਫ) ਨੂੰ ਵਾਰਿ (ਪਾਣੀ) ਬਣਾਉਣ ਵਾਲਾ ਅਥਵਾ ਹਿਮ ਨੂੰ ਵਾਰਣ (ਹਟਾਉਣ) ਵਾਲਾ ਪਵਨ. (ਸਨਾਮਾ)