Meanings of Punjabi words starting from ਅ

ਅਸ੍ਟਾਦਸ਼ ਸਿੱਧਿ. ਅਠਾਰਾਂ ਕਰਾਮਾਤਾਂ, ਅਠਾਰਾਂ ਸ਼ਕਤੀਆਂ. ਅੱਠ ਸਿੱਧੀਆਂ ਅਸਟ ਸਿਧਿ ਸ਼ਬਦ ਵਿੱਚ ਦੇਖੋ. ਬਾਕੀ ਦਸ ਇਹ ਹਨ:-#ਅਨੂਰਮਿ (ਭੁੱਖ ਤੇਹ ਦਾ ਨਾ ਵ੍ਯਾਪਣਾ),#ਦੂਰ ਸ਼੍ਰਵਣ (ਦੂਰੋਂ ਸਭ ਗੱਲ ਸੁਣ ਲੈਣੀ),#ਦੂਰ ਦਰਸ਼ਨ (ਦੂਰ ਦੇ ਨਜ਼ਾਰੇ ਅੱਖਾਂ ਸਾਮ੍ਹਣੇ ਵੇਖਣੇ),#ਮਨੋਵੇਗ (ਮਨ ਦੀ ਚਾਲ ਤੁੱਲ ਛੇਤੀ ਜਾਣਾ),#ਕਾਮ ਰੂਪ (ਜੇਹਾ ਮਨ ਚਾਹੇ ਤੇਹਾ ਰੂਪ ਧਾਰਨਾ),#ਪਰਕਾਯ ਪ੍ਰਵੇਸ਼ (ਦੂਸਰੇ ਦੀ ਦੇਹ ਵਿੱਚ ਪ੍ਰਵੇਸ਼ ਕਰ ਜਾਣਾ),#ਸ਼੍ਵਛੰਦ ਮ੍ਰਿਤ੍ਯੁ (ਆਪਣੀ ਇੱਛਾ ਅਨੁਸਾਰ ਮਰਨਾ),#ਸੁਰਕ੍ਰੀੜਾ (ਦੇਵਤਿਆਂ ਨਾਲ ਮਿਲਕੇ ਮੌਜਾਂ ਲੁੱਟਣੀਆਂ),#ਸੰਕਲਪ ਸਿੱਧਿ (ਜੋ ਚਿਤਵਣਾ ਸੋ ਪੂਰਾ ਹੋ ਜਾਣਾ),#ਅਪ੍ਰਤਿਹਤ ਗਤਿ (ਕਿਸੇ ਥਾਂ ਜਾਣ ਵਿੱਚ ਰੁਕਾਵਟ ਨਾ ਪੈਣੀ). "ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ." (ਵਾਰ ਸੋਰ ਮਃ ੩)


ਅਠਤਾਲੀ- ੪੮. "ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ." (ਮਾ ਸੰ)


ਭਾਵ- ਸਰਵ ਵਨਸਪਤਿ. ਖ਼ਿਆਲ ਇਹ ਹੈ ਕਿ ਜੇ ਸਾਰੇ ਬਿਰਛਾਂ ਬੂਟਿਆਂ ਅਤੇ ਬੇਲਾਂ ਦਾ ਇੱਕ ਇੱਕ ਪੱਤਾ ਅਥਵਾ ਫੁੱਲ ਲੀਤਾ ਜਾਵੇ, ਤਾਂ ਅਠਾਰਹ ਭਾਰ, ਅਰਥਾਤ ਨੱਵੇ ਮਣ ਕੱਚੇ, ਹੋ ਜਾਂਦੇ ਹਨ. ਪੰਜ ਮਣ ਕੱਚੇ ਦਾ ਇੱਕ ਭਾਰ ਹੁੰਦਾ ਹੈ. ਦੇਖੋ, ਭਾਰ. "ਅਠਾਰਹ ਭਾਰ ਬਨਸਪਤੀ." (ਮਲਾ ਨਾਮਦੇਵ) "ਰੋਮਾਵਲਿ ਕੋਟਿ ਅਠਾਰਹ ਭਾਰ." (ਭੈਰ ਅਃ ਕਬੀਰ) ੨. ਅਠਾਰਹ ਪਰਵ ਵਾਲਾ ਮਹਾਂਭਾਰਤ. ਦੇਖੋ, ਭਾਰ ਅਠਾਰ.


ਦੇਖੋ, ਅਠਾਰਹ.


ਦੇਖੋ, ਅਠਾਰਹ ਸਿਧੀ.


ਦੇਖੋ, ਦਸਅਠ ਵਰਣ.


ਦੇਖੋ, ਅਠਾਰਹ ੩.


ਦੇਖੋ, ਦਸਅਠ ਵਰਣ.


ਦੇਖੋ, ਅਠਾਰਹ ਭਾਰ.


ਅਠਾਰਾਂ ਵਸਤੂਆਂ ਦਾ ਗ੍ਯਾਨ. ਅਠਾਰਾਂ ਇਲਮ. ਚਾਰ ਵੇਦ, ਛੀ ਵੇਦਾਂਗ, ਮੀਮਾਂਸਾ, ਨ੍ਯਾਯ, ਪੁਰਾਣ, ਮਨੁ ਸਿਮ੍ਰਿਤ ਆਦਿ ਧਰਮ ਸ਼ਾਸਤ੍ਰ, ਆਯੁਰ ਵੇਦ, ਧਨੁਰ ਵੇਦ, ਗੰਧਰਵ ਵੇਦ, ਅਤੇ ਨੀਤਿ ਸ਼ਾਸਤ੍ਰ, ਏਹ ਅਠਾਰਾਂ ਵਿਦ੍ਯਾ ਹਨ. ਦੇਖੋ, ਵਿਸਨੁ ਪੁਰਾਣ, ਅੰਸ਼ ੩, ਅਃ ੬। ੨. ਦੇਖੋ, ਵਿਦ੍ਯਾ ਸ਼ਬਦ.