Meanings of Punjabi words starting from ਕ

ਦੇਖੋ, ਕਰਿਣੀ। ੨. ਹਾਥੀਆਂ ਦੀ ਸੈਨਾ. ਗਜਸੈਨਾ. (ਸਨਾਮਾ)


ਕਰ- ਪੁਟ- ਵਿਚ- ਅੰਬੁ. ਚੁਲੀ ਵਿੱਚ ਪਾਣੀ ਲੈ ਕੇ. "ਕਰਿਪਟੰਬੁ ਗਲੀ ਮਨ ਲਾਵਸਿ." (ਗਉ ਮਃ ੧) ਕਰਪੁਟ (ਚੁਲੀ) ਵਿੱਚ ਅੰਬੁ (ਪਾਣੀ) ਲੈ ਕੇ ਭੀ ਗੱਲਾਂ ਵਿੱਚ ਮਨ ਲਾਉਂਦਾ ਹੈ. ਭਾਵ- ਦੇਵਤਾ ਅਤੇ ਪਿਤਰਾਂ ਨੂੰ ਜਲਦਾਨ ਕਰਨ ਸਮੇਂ ਸੰਧ੍ਯਾ ਦੇ ਵੇਲੇ ਭੀ ਮਨ ਸ਼ਾਂਤ ਨਹੀਂ ਕਰਦਾ.


ਕਰਿ ਕਰਤੈ ਕਰਣੀ ਕਰਿਪਾਈ. (ਓਅੰਕਾਰ) ਕਰਣੀ ਅਨੁਸਾਰ ਜੀਵ ਨੂੰ ਰਚਕੇ ਕਰਤੇ ਨੇ ਕਾਰ (ਕਰਤਵ੍ਯ) ਪਾਇਆ ਹੈ. ਭਾਵ- ਲੇਖ ਲਿਖਿਆ ਹੈ.


ਸੰਗ੍ਯਾ- ਕ੍ਰਿਪਾਦ੍ਰਿਸ੍ਟਿ. ਨਜਰੇ ਇ਼ਨਾਯਤ. "ਕ੍ਰਿਪਾਕਟਾਖ ਅਵਿਲੋਕਨ ਕੀਨਉ." (ਧਨਾ ਮਃ ੫)


ਉਹ ਨਾਮ, ਜੋ ਕ੍ਰਿਯਾਬੋਧਕ ਹੋਵੇ, ਜੈਸੇ ਦੁਖਹਰਤਾ. ਮੁਕਤਿਦਾਤਾ ਆਦਿਕ.


ਵ੍ਯਾਕਰਣ ਅਨੁਸਾਰ ਉਹ ਸ਼ਬਦ, ਜੋ ਕ੍ਰਿਯਾਵਾਚਕ ਸ਼ਬਦ ਦੀ ਭਾਵ, ਰੀਤਿ ਅਥਵਾ ਸਮੇਂ ਦੀ ਵਿਸ਼ੇਸਤਾ ਜਣਾਵੇ. ਜੈਸੇ- ਅਭੀ, ਹੁਣੇ, ਓਥੇ, ਐਸੇ ਆਦਿਕ. Adverb.


ਇੱਕ ਪ੍ਰਕਾਰ ਦਾ ਛੋਟਾ ਬੂਟਾ, ਜਿਸ ਨੂੰ ਕਲਿੰਗਾ ਭੀ ਆਖਦੇ ਹਨ. ਇਸ ਨੂੰ ਬਹੁਤ ਸਿੱਟੇ ਫੁੱਲਾਂ ਦੇ ਆਉਂਦੇ ਹਨ, ਜੋ ਸੰਝ ਤੋਂ ਲੈ ਕੇ ਸਾਰੀ ਰਾਤ ਬਹੁਤ ਸੁਗੰਧ ਦਿੰਦੇ ਹਨ. ਦਿਨ ਨੂੰ ਇਨ੍ਹਾਂ ਵਿੱਚ ਸੁਗੰਧ ਨਹੀਂ ਹੁੰਦੀ. Cestrum Nocturnum.


ਵਿ- ਕਰੀਂਦ੍ਰ. ਹਾਥੀਆਂ ਦਾ ਰਾਜਾ. ਗਜਰਾਜ.