Meanings of Punjabi words starting from ਜ

ਜਲਾਉਂਦਾ ਹੈ. "ਤਿਸ ਸਿਉ ਜੀਅਰਾ ਜਾਰਸਿ ਰੇ." (ਮਾਰੂ ਮਃ ੫) ੨. ਜਲਾਵੇਗਾ.


ਵਿ- ਜਲਾਉਣ ਵਾਲਾ. ਦਗਧ ਕਰਤਾ.


ਸੰ. ਸੰਗ੍ਯਾ- ਜਾਰ ਤੋਂ ਉਪਜਿਆ ਪੁਤ੍ਰ, ਜੋ ਅਸਲ ਬਾਪ ਦਾ ਨਹੀਂ, ਕਿੰਤੂ ਜਾਰ ਦੇ ਵੀਰਯ ਤੋਂ ਹੈ. "ਸੁਤ ਪਿਤਮਾਰਕ ਜੋਗ ਲਖ ਭਯੋ ਹਿਯੇ ਮੇ ਸੋਗ। ਪੁਨ ਹੁਲਸ੍ਯੋ ਜਿਯ ਜੋਇਸੀ ਸਮਝੇ ਜਾਰਜ ਜੋਗ। (ਬਿਹਾਰੀ)#ਜ੍ਯੋਤਿਸੀ ਦੇ ਪੁਤ੍ਰ ਜਨਮਿਆ, ਜਿਸ ਦੇ ਪਿਤਮਾਰਕ ਯੋਗ ਸੀ, ਇਸ ਤੋਂ ਪਿਤਾ ਨੂੰ ਚਿੰਤਾ ਹੋਈ, ਪਰ ਜਦ ਜਾਰਜ ਯੋਗ ਦੇਖਿਆ ਤਾਂ ਆਨੰਦ ਹੋਇਆ.


ਦੇਖੋ, ਟਾਮਸ.


ਸੰਗ੍ਯਾ- ਜਰਠਤਾ. ਬੁਢਾਪਾ. ਜਰਾ ਦਾ ਭਾਵ.


ਸੰ. ਸੰਗ੍ਯਾ- ਜਲਾਉਣ ਦੀ ਕ੍ਰਿਯਾ. ਭਸਮ ਕਰਨਾ। ੨. ਜੀਰਾ. ਜੀਰਕ.


ਜਲਾਉਂਦਾ ਹੈ. ਫੂਕਦਾ ਹੈ. "ਕੋਸ ਕੋਸ ਲਗ ਚਹੁ ਦਿਸ ਜਾਰਤ." (ਗੁਪ੍ਰਸੂ) ੨. ਅ਼. [زِیارت] ਜ਼ਯਾਰਤ. ਸੰਗ੍ਯਾ- ਮੁਲਾਕ਼ਾਤ. ਦਰਸ਼ਨ. ਦੇਖੋ, ਜ਼ਯਾਰਤ।! ਗਰੂ ਪੀਰ ਅਥਵਾ ਪਵਿਤਰ ਅਸਥਾਨ ਦਾ ਦਰਸ਼ਨ.


ਦੇਖੋ, ਜਾਰਣ.


ਸੰ. ਜਾਰਿਣੀ. ਜਾਰ ਨਾਲ ਪ੍ਰੀਤਿ ਕਰਨ ਵਾਲੀ. ਵਿਭਚਾਰਿਨੀ. "ਜੇ ਮਾਂ ਹੋਵੈ ਜਾਰਨੀ." (ਭਾਗੁ)