Meanings of Punjabi words starting from ਬ

ਸੰ. वराङ्गना. ਵਰਾਂਗਨਾ. ਉੱਤਮ ਅੰਗਾਂ ਵਾਲੀ ਇਸਤ੍ਰੀ। 2. ਅਪਸਰਾ. "ਰਨ ਮਾਂਝ ਮਰੈਂ, ਤਤਕਾਲ ਬਰੰਗਨ ਜਾਇ ਬਰੈਂ." (ਕ੍ਰਿਸਨਾਵ) "ਗਨ ਬਰੰਗਨਾ ਸੇਵਤ ਆਇ." (ਗੁਪ੍ਰਸੂ) ੩. ਭਾਵ- ਰਾਗਿਣੀ. "ਰਾਗ ਏਕ ਸੰਗਿ ਪੰਜ ਬਰੰਗਨ." (ਰਾਗਮਾਲਾ)


ਫ਼ਾ. [برنج] ਵਿ- ਮੱਧਮ ਨਜਰ ਵਾਲਾ. ਅਧ ਅੰਨ੍ਹਾ। ੨. ਸੰਗ੍ਯਾ- ਇੱਕ ਪ੍ਰਕਾਰ ਦੀ ਖਜੂਰ। ੩. ਬਿਰਿੰਜ. ਚਾਵਲ। ੪. ਬੁਰਿੰਜ. ਤਾਂਬਾ.


ਸੰ. ਵਰ੍‍ਣ. ਸੰਗ੍ਯਾ- ਜਾਤਿਭੇਦ. "ਚਾਰ ਆਸ੍ਰਮ ਚਾਰ ਬਰੰਨਾ." (ਦੇਵ ਮਃ ੫)


ਸੰ. ਵਰੰ ਵ੍ਰਹਿ. ਵਰ ਕਹੁ. ਵਰ ਮੰਗ. "ਬਰੰ ਬ੍ਯੂਹ ਪ੍ਰਤ੍ਰੀ ਕੋ ਕਹਾ." (ਚਰਿਤ੍ਰ ੨੫੯) ਪ੍ਰਤੀਤ ਹੁੰਦਾ ਹੈ ਲਿਖਾਰੀ ਨੇ ਵੂਹਿ ਦੀ ਥਾਂ ਬ੍ਯਹ ਲਿਖ ਦਿੱਤਾ ਹੈ.


ਦੇਖੋ, ਬਰ੍‍ਹ.


ਸੰ. ਸੰਗ੍ਯਾ- ਮੋਰ ਦੀ ਪੂਛ। ੨. ਪੱਤਾ. ਪਤ੍ਰ. ਦਲ. ਇਹ ਸ਼ਬਦ ਸੰਸਕ੍ਰਿਤ ਵਿਰ੍‍ਹ ਭੀ ਸਹੀ ਹੈ.


ਵਰ੍ਸਣ. ਮੀਂਹ ਪੈਣਾ.