ਦੇਖੋ, ਕਾਰਿੰਦਾ.
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)
ਕਰਾਈਓ. "ਹਰਿ! ਸਾਕਤ ਸੇਤੀ ਸੰਗੁ ਨ ਕਰੀਅਹੁ." (ਵਾਰ ਗਉ ੧. ਮਃ ੪) ੨. ਕੀਜੀਓ.
ਵਿ- ਕਰਤਾ. "ਹਰੀਅੰ ਕਰੀਅੰ." (ਜਾਪੁ) ਹਰਤਾ ਅਤੇ ਕਰਤਾ.
ਸੰਗ੍ਯਾ- ਕਰਣਧਾਰ. ਕਰ (ਚੱਪਾ) ਧਰੀਆ. ਮਲਾਹ. "ਤੁਹੀ ਦਰੀਆ ਤੁਹੀ ਕਰੀਆ." (ਗਉ ਕਬੀਰ) ੨. ਵਿ- ਕਰਨ ਵਾਲਾ. ਕਰਤਾ. "ਕਰੀਆ ਪ੍ਰੁਵਬੁਧਿ". (ਸਵੈਯੇ ਮਃ ੪. ਕੇ)
ਅ਼. [کریہ] ਵਿ- ਨਿੰਦਿਤ. ਬੁਰਾ। ੨. ਬਦ ਸ਼ਕਲ। ੩. ਕਰਾਹਤ (ਗਲਾਨਿ) ਯੋਗ੍ਯ. ਦੇਖੋ, ਕਰਾਹਤ.
nan
ਕਰਨ ਦੀ ਈਹਾ (ਇੱਛਾ). ੨. ਕਰਦਾ ਹਾਂ. "ਗੁਣ ਕਾਮਣ ਕਰੀਹਾ ਜੀਉ." (ਗਉ ਮਃ ੪) ੩. ਦੇਖੋ, ਕਰਿਹਾਂ.
ਹਾਥੀ ਦੀ ਸੁੰਡ.
ਵਿ- ਕਰੀ (ਹਾਥੀ) ਦੀ ਕਰ (ਸੁੰਡ) ਜੇਹੀ ਜਿਸਦੀ ਬਾਹੁ (ਭੁਜਾ) ਹਨ. ਭਾਵ- ਲੰਮੀਆਂ ਬਾਹਾਂ ਵਾਲਾ.
ਸੰਗ੍ਯਾ- ਖੜਗ, ਜੋ ਹਾਥੀ ਦੀ ਸੁੰਡ ਦਾ ਅੰਤ ਕਰਦਾ ਹੈ. (ਸਨਾਮਾ)
nan