Meanings of Punjabi words starting from ਤ

ਤਾਰਿਆਂ ਦਾ ਸਮੁਦਾਯ. ਦੇਖੋ, ਤਾਰਕਾ. ੧. "ਤਾਰਿਕਾਮੰਡਲ ਜਨਕ ਮੋਤੀ." (ਸੋਹਿਲਾ) ਤਾਰਾਮੰਡਲ ਮਾਨੋ ਮੋਤੀ ਹਨ.


ਸੰਗ੍ਯਾ- ਤਰਨ ਦੀ ਕ੍ਰਿਯਾ. "ਹਰਿ ਕੀਰਤਿ ਤਰੁ ਤਾਰੀ." (ਗੂਜ ਮਃ ੪) "ਨਾਨਕ ਗੁਰਮੁਖਿ ਤਾਰੀ." (ਗੂਜ ਮਃ ੫) ੨. ਟਕ. ਟਕਟਕੀ. "ਨੈਨੀ ਹਰਿ ਹਰਿ ਲਾਗੀ ਤਾਰੀ." (ਮਲਾ ਮਃ ੪) ੩. ਤਾਲੀ. ਚਾਬੀ. ਕੁੰਜੀ. "ਬਿਨ ਤਾਰੀ ਤਾਰੋ ਭਿਰ੍ਯੋ ਖੁਲੇ ਨ ਕਰੈ ਉਪਾਯ." (ਨਾਪ੍ਰ) ੪. ਯੋਗਾਭ੍ਯਾਸ ਦਾ ਆਸਨ. ਚੌਕੜੀ. ਪਲਥੀ (ਪਥਲੀ). ਪੰਥੀ. "ਹੋਇ ਅਉਧੂਤ ਬੈਠੇ ਲਾਇ ਤਾਰੀ." (ਮਾਰੂ ਮਃ ੫) ੫. ਸਮਾਧਿ. "ਛੁਟੀ ਬ੍ਰਹਮ੍‍ ਤਾਰੀ, ਮਹਾਰੁਦ੍ਰ ਨਚ੍ਯੋ." (ਗ੍ਯਾਨ) ੬. ਤਾਲੀ. ਤਾੜੀ. ਦੋਹਾਂ ਹੱਥਾਂ ਦੇ ਪਰਸਪਰ ਤਾੜਨ ਤੋਂ ਉਪਜੀ ਧੁਨਿ. ਦੇਖੋ, ਕਰਤਾਰੀ। ੭. ਤਾੜ ਦੀ ਸ਼ਰਾਬ. ਤਾੜੀ। ੮. ਨਦੀ। ੯. ਨੌਕਾ. ਕਿਸ਼ਤੀ। ੧੦. ਵਿ- ਤਾਰਕ. ਤਾਰਨ ਵਾਲਾ. "ਰਾਮਨਾਮ ਭਉਜਲ ਬਿਖੁ ਤਾਰੀ." (ਵਾਰ ਵਡ ਮਃ ੪) ੧੧. ਸਿੰਧੀ- ਕ੍ਰਿਪਾ। ੧੨. ਸਹਾਇਤਾ. ਇਮਦਾਦ.


ਤਾਰ ਲੀਏ. ਉੱਧਾਰ ਲੀਤੇ. "ਬਿਆਧਿ ਅਜਾਮਲੁ ਤਾਰੀਅਲੇ." (ਗਉ ਨਾਮਦੇਵ)


ਫ਼ਾ. [تاریک] ਕਾਲਾ. ਸ੍ਯਾਹ। ੨. ਅੰਧੇਰੇ ਸਹਿਤ.


ਫ਼ਾ. [تاریکی] ਸੰਗ੍ਯਾ- ਸ੍ਯਾਹੀ. ਸ਼੍ਯਾਮਤਾ। ੨. ਅੰਧਕਾਰ. "ਤਾਰੀਕੀ ਰੈਨ." (ਸਲੋਹ) ਹਨੇਰੀ ਰਾਤ.


ਅ਼. [تاریخ] ਸੰਗ੍ਯਾ- ਦਿਨ. ਤਿਥਿ। ੨. ਉਹ ਦਿਨ, ਜਿਸ ਵਿੱਚ ਕੋਈ ਇਤਿਹਾਸਿਕ ਘਟਨਾ ਹੋਈ ਹੋਵੇ। ੩. ਤਵਾਰੀਖ਼ ਦੀ ਥਾਂ ਭੀ ਕਦੇ ਤਾਰੀਖ਼ ਸ਼ਬਦ ਆ ਜਾਂਦਾ ਹੈ.


ਅ਼. [تعریف] ਤਅ਼ਰੀਫ਼. ਸੰਗ੍ਯਾ- ਅ਼ਰਫ਼ (ਜਾਣਨ) ਦੀ ਕ੍ਰਿਯਾ। ੨. ਸ੍‍ਤੁਤਿ. ਵਡਾਈ.