Meanings of Punjabi words starting from ਨ

ਫ਼ਾ. [نِیاز] ਸੰਗ੍ਯਾ- ਲੋੜ. ਇੱਛਾ।#੨. ਸਾਧੂ ਅਥਵਾ ਦੇਵਤਾ ਦੀ ਭੇਟਾ ਪੂਜਾ. "ਕਰੋ ਕਬੂਲ ਨਿਆਜ ਘਨੇਰੀ." (ਗੁਪ੍ਰਸੂ) ੩. ਵਿਨਯ. ਪ੍ਰਾਰਥਨਾ, ਬੇਨਤੀ.

ਵਿ- ਨਿਵਾਜ਼ ਅਰਪਣ ਵਾਲਾ. ਦੇਖੋ, ਨਿਆਜ਼। ੨. ਸੰਗ੍ਯਾ- ਨਸੀਰ ਗਿਲਜਈ ਪਠਾਣਾਂ ਦੀ ਇੱਕ ਜਾਤਿ. "ਲੋਂਦੀ ਸੂਰ ਨਿਆਜੀ ਚਲੇ." (ਚਰਿਤ੍ਰ ੨੯੭)

ਵਿ- ਨਹੀਂ ਹੈ ਗ੍ਯਾਨ ਜਿਸ ਨੂੰ. ਅਗ੍ਯਾਨੀ. ਅਜਾਣ। ੨. ਸੰਗ੍ਯਾ- ਬਾਲਕ। ੩. ਦੁੱਧ ਚੋਣ ਵੇਲੇ ਪਸ਼ੂ ਦੇ ਪਿਛਲੇ ਪੈਰਾਂ ਵਿੱਚ ਪਾਈ ਹੋਈ ਰੱਸੀ. ਦੇਖੋ, ਨਹਨ.

ਵਿ- ਨਹੀਂ ਹੈ ਗ੍ਯਾਨ ਜਿਸ ਨੂੰ. ਅਗ੍ਯਾਨੀ. ਅਜਾਣ। ੨. ਸੰਗ੍ਯਾ- ਬਾਲਕ। ੩. ਦੁੱਧ ਚੋਣ ਵੇਲੇ ਪਸ਼ੂ ਦੇ ਪਿਛਲੇ ਪੈਰਾਂ ਵਿੱਚ ਪਾਈ ਹੋਈ ਰੱਸੀ. ਦੇਖੋ, ਨਹਨ.