Meanings of Punjabi words starting from ਬ

ਦੇਖੋ, ਬਿਭੌਰ। ੨. ਬਰ੍‍ਹਮੋਰ. ਮੋਰਮੁਕੁਟ.


ਵਰ੍ਸ. ਸਾਲ। ੨. ਰਿਆਸਤ ਪਟਿਆਲਾ, ਨਜਾਮਤ ਸੁਨਾਮ, ਥਾਣਾ ਬੋਹਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਬੁਢਲਾਡੇ ਤੋਂ ਉੱਤਰ ਪੂਰਵ ਅਤੇ ਨਰੇਂਦ੍ਰਪੁਰੇ ਤੋਂ ਦੱਖਣ ਤਿੰਨ ਮੀਲ ਹੈ. ਇਸ ਪਿੰਡ ਤੋਂ ਪੱਛਮ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਚੌਮਾਸਾ ਠਹਿਰੇ ਹਨ. ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਨਾਲ ੨੧੦ ਘੁਮਾਉਂ ਦੇ ਕਰੀਬ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ.


ਦੇਖੋ, ਬਰ੍‍ਹੀ.


बर्हिन. ਸੰਗ੍ਯਾ- ਬਰ੍‍ਹ ਰੱਖਣ ਵਾਲਾ, ਮੋਰ। ੨. ਬਿਰਛ. ਸੰਸਕ੍ਰਿਤ ਵਿਰ੍‍ਹਣ ਭੀ ਸਹੀ ਹੈ.


ਦੇਖੋ, ਬਰ੍ਹਾ ੨.


ਸੰਗ੍ਯਾ- ਵਲ. ਵੱਟ. ਮਰੋੜ। ੨. ਗੁੰਝਲ. ਗੱਠ। ੩. ਸੰ. बल. ਧਾ ਜਿਉਂਦੇ ਰਹਿਣਾ, ਪਾਲਣਾ, ਰੱਛਾ ਕਰਨੀ, ਮਾਰਣਾ, ਬਿਆਨ ਕਰਨਾ। ੪. ਸੰਗ੍ਯਾ- ਤਾਕਤ. ਸ਼ਕਤਿ. "ਬਲ ਛੱਡ ਬਲ ਜਾਇ ਛਪਿਆ ਪਤਾਲ ਵਿੱਚ." (ਕਵਿ ੫੨) ੫. ਬਲਿ ਰਾਜਾ. ਦੇਖੋ, ਬਲਿ ੫। ੬. ਸੈਨਾ. ਫ਼ੌਜ. "ਜੋਗ ਭੋਗ ਸੰਜੁਤੁ ਬਲ." (ਸਵੈਯੇ ਮਃ ੪. ਕੇ) "ਪ੍ਰਬਲ ਬਲ ਲੀਨ." (ਚੰਡੀ ੧) ੭. ਵੀਰਯ। ੮. ਦੇਹ. ਸ਼ਰੀਰ। ੯. ਪੱਤਾ. ਪਤ੍ਰ। ੧੦. ਕ੍ਰਿਸਨ ਜੀ ਦਾ ਭਾਈ ਬਲਦੇਵ। ੧੧. ਵਿ- ਲਾਲ ਸੁਰਖ਼। ੧੨. ਬਲਵਾਨ। ੧੩. ਸੰਗ੍ਯਾ- ਬੱਲਮ. ਭਾਲਾ. ਦੇਖੋ, ਗਾੜ ੫। ੧੪. ਇੱਕ ਜੱਟ ਜਾਤਿ, ਜੋ ਦੁਆਬੇ ਵਿੱਚ ਵਿਸ਼ੇਸ ਹੈ। ੧੫. ਦੇਖੋ, ਬਲਿ ਅਤੇ ਬਲੁ। ੧੬. ਦੇਖੋ, ਦੋਹਰੇ ਦਾ ਰੂਪ ੮। ੧੭. ਇੱਕ ਰਾਖਸ, ਜਿਸ ਨੂੰ ਇੰਦ੍ਰ ਨੇ ਮਾਰਿਆ.


ਬਾਲਦਾ (ਮਚਾਉਂਦਾ) ਹੈ. ਪ੍ਰਜਲਿਤ ਕਰਦਾ ਹੈ. "ਮਨਿ ਦੀਪਕ ਗੁਰਗਿਆਨੁ ਬਲਈਆ." (ਬਿਲਾ ਅਃ ਮਃ ੪) ੨. ਦੇਖੋ, ਬਲੈਯਾਂ.


ਸੰਗ੍ਯਾ- ਬਲ (ਫੌਜ) ਦਾ ਈਸ਼ (ਸ਼੍ਵਾਮੀ). ਫ਼ੌਜ ਦਾ ਸਰਦਾਰ. (ਸਨਾਮਾ) ੨. ਬੱਲਾ (ਸ਼ਤੀਰ) ਦਾ ਈਸ਼, ਬਿਰਛ. (ਸਨਾਮਾ) ੩. ਅਖ਼ਰੋਟ ਦਾ ਕਾਠ. "ਬਲਈਸ ਆਦਿ ਬਖਾਨ। ਪੁਨ ਬਾਸਨੀ ਪਦ ਠਾਨ." (ਸਨਾਮਾ) ਅਖ਼ਰੋਟ ਦੇ ਕੁੰਦੇ ਵਾਲੀ ਬੰਦੂਕ. ਕਾਠ ਵਿੱਚ ਨਿਵਾਸ ਕਰਨ ਵਾਲੀ.


ਵਿ- ਬਲ (ਵੀਰਯ) ਦੇ ਨਾਸ਼ ਕਰਨ ਵਾਲਾ. ਦੇਖੋ, ਬਲ. "ਜੈਸੇ ਮੰਦਿਰ ਮਹਿ ਬਲਹਰ ਨਾ ਠਾਹਰੈ." (ਗੌਂਡ ਕਬੀਰ) ਦੇਹ (ਮੰਦਿਰ) ਵਿੱਚ ਵਿਸਈ ਨਹੀਂ ਠਹਿਰਦਾ. ਭਾਵ- ਜੀਵਿਤ ਨਹੀਂ ਰਹਿਂਦਾ.