Meanings of Punjabi words starting from ਮ

ਵਿ- ਅਮਿਟ. ਅਵਸ਼੍ਯ ਹੋਣ ਵਾਲਾ.


ਅਮਿਟ ਹੈ. "ਕਰਮ ਕਰਿ ਕਲੰਕੁ ਮਫੀਟਸਿ ਰੀ!" (ਧਨਾ ਤ੍ਰਿਲੋਚਨ)


ਵਿ- ਅਫੁੱਟ. ਅਟੁੱਟ. ਅਛੇਦ੍ਯ. ਅਭੇਦ੍ਯ "ਲੀਨ ਸੰਨਾਹ ਮਫੁਟੈ." (ਸਵੈਯੇ ਮਃ ੪. ਕੇ)


ਦੇਖੋ, ਮਹਫੂਜ. "ਮੂਲਕ ਮਫੂਜਾ ਲਿਖਦਯੋ." (ਪ੍ਰਾਪੰਪ੍ਰ)


ਅ਼. [مبنی] ਵਿ- ਬਿਨਾ (ਨਿਉਂ) ਵਾਲਾ। ੨. ਬੁਨਿਯਾਦ ਸਹਿਤ ਠਹਿਰੀ ਹੋਈ, ਹੋਇਆ. ਨਿਰਭਰ.


ਅ਼. [مبلغ] ਸੰਗ੍ਯਾ- ਬਲਗ (ਪਹੁੰਚਣ) ਦੀ ਥਾਂ। ੨. ਅਸਥਾਨ. ਠਿਕਾਣਾ। ੩. ਹੱਦ। ੪. ਮਿਕਦਾਰ. ਪ੍ਰਮਾਣ। ੫. ਨਕ਼ਦੀ.


ਫ਼ਾ. [مبادا] ਵ੍ਯ- ਅਜਿਹਾ ਨਾ ਹੋਵੇ.


ਦੇਖੋ, ਭਊਆ.