Meanings of Punjabi words starting from ਸ

ਵਿ- ਪੂਜਨ ਕਰਤਾ। ੨. ਪ੍ਰਸੰਨ ਕਰਨ ਵਾਲਾ. ਦੇਖੋ, ਸਭਾਜ ਧਾ. "ਮਿਥਿਲਾ ਪੁਰਿ ਰਾਜਾ। ਜਨਕ ਸਭਾਜਾ।।" (ਰਾਮਾਵ) ੩. ਸਭਾਜਿਤ ਦਾ ਰੂਪਾਂਤਰ। ੪. ਸ- ਭਾਰ੍‍ਯਾ. ਇਸਤ੍ਰੀ ਸਮੇਤ.


ਸੰਗ੍ਯਾ- ਸਭਾ ਦਾ ਪ੍ਰਧਾਨ. ਮੀਰ ਮਜਲਿਸ. ਪ੍ਰੇਜ਼ੀਡੇਂਟ. President.


ਸਭਾ ਦਾ ਸਿੰਗਾਰ (ਭੂਸਣ). ਦੇਖੋ, ਸਭਾਸਿੰਗਾਰ.


ਸਰਵ. ਤਮਾਮ। ੨. ਸਰਵ ਹੀ. ਸਾਰੇ. "ਸਭਿ ਗੁਣ ਤੇਰੇ ਮੈ ਨਾਹੀ ਕੋਇ." (ਜਪੁ)