ਦੇਖੋ, ਆਹਲੂਵਾਲੀਆਂ ਦੀ ਮਿਸਲ। ੨. ਵਿ- ਜੋ ਆਹਲੂਵਾਲੀਆਂ ਦੀ ਮਿਸਲ ਨਾਲ ਸੰਬੰਧ ਰਖਦਾ ਹੈ। ੩. ਸੱਦਾ ਸਿੰਘ ਦੀ ਵੰਸ਼ ਵਿੱਚ ਹੋਣ ਵਾਲਾ. ਦੇਖੋ, ਕਪੂਰਥਲਾ.
ਸੱਦਾ ਸਿੰਘ ਆਹਲੂ ਪਿੰਡ ਦਾ (ਜੋ ਲਹੌਰ ਤੋਂ ਪੰਜ ਕੋਹ ਪੂਰਵ ਵੱਲ ਹੈ) ਵਸਨੀਕ ਪ੍ਰਤਾਪੀ ਸਿੱਖ ਸੀ. ਉਸ ਨੇ ਇਹ ਮਿਸਲ ਕ਼ਾਇਮ ਕੀਤੀ. ਸੱਦਾ ਸਿੰਘ ਦੀ ਵੰਸ਼ ਵਿੱਚ ਸਨ ੧੭੧੮ ਵਿੱਚ ਜੱਸਾ ਸਿੰਘ ਜਨਮਿਆ, ਜਿਸ ਨੂੰ ਨਵਾਬ ਕਪੂਰ ਸਿੰਘ ਨੇ ਪੁਤ੍ਰ ਕਰਕੇ ਪਾਲਿਆ, ਅਤੇ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਵਰਦਾਨ ਦੇ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਗੁਰਜ ਬਖਸ਼ੀ (ਜੋ ਹੁਣ ਅਕਾਲ ਬੁੰਗੇ ਹੈ). ਜੱਸਾ ਸਿੰਘ ਨੇ ਇਸ ਮਿਸਲ ਦੀ ਬਹੁਤ ਉੱਨਤੀ ਕੀਤੀ. ਇਸ ਨੇ ਪਹਿਲੇ ਪਹਿਲ ਸਨ ੧੭੫੮ ਵਿੱਚ ਲਹੌਰ ਲੈ ਕੇ ਖਾਲਸਾ ਰਾਜ ਦੀ ਨੀਂਹ ਰੱਖੀ, ਅਤੇ ਆਪਣਾ ਸਿੱਕਾ ਚਲਾਇਆ. ਹੁਣ ਰਿਆਸਤ ਕਪੂਰਥਲਾ ਇਸ ਮਿਸਲ ਵਿੱਚੋਂ ਹੈ. ਦੇਖੋ, ਕਪੂਰਥਲਾ ਅਤੇ ਜੱਸਾ ਸਿੰਘ.
ਸੰ. ਸੰਗ੍ਯਾ- ਯੁੱਧ. ਜੰਗ। ੨. ਯਗ੍ਯ (ਜੱਗ). ੩. ਲਲਕਾਰਾ. ਵੰਗਾਰਨਾ.
ਸੰ. ਸੰਗ੍ਯਾ- ਪੁਕਾਰ. ਸੱਦ. ਬੁਲਾਉਣਾ। ੨. ਸੱਦਾ ਪਤ੍ਰ. ਨਿਮੰਤ੍ਰਣ ਦੀ ਚਿੱਠੀ। ੩. ਨਾਮ. ਸੰਗ੍ਯਾ। ੪. ਹੁਕਮਨਾਮਾ.
ਕ੍ਰਿ- ਹੈ. ਅਸ੍ਤਿ. "ਹਰਿ ਸੰਤਜਨਾ ਪਹਿ ਆਹਾ." (ਦੇਵ ਮਃ ੫) ੨. ਹੈ ਸ਼ਬਦ ਦਾ ਭੂਤ ਕਾਲ. ਥਾ. ਸੀ. "ਤਲਵੰਡੀ ਵਿੱਚ ਵਸਦਾ ਆਹਾ." (ਜਸਾ) ੩. ਵ੍ਯ- ਅਚਰਜ ਅਤੇ ਸ਼ੋਕ ਬੋਧਕ ਸ਼ਬਦ. ਅਹੋ! ਵਾਹ!
nan
ਦੇਖੋ, ਅਹਾਰ. "ਜੀਆ ਕਾ ਆਹਾਰੁ ਜੀਅ." (ਵਾਰ ਰਾਮ ੧, ਮਃ ੨) "ਦੇਤ ਸਗਲ ਆਹਾਰੇ ਜੀਉ." (ਮਾਝ ਮਃ ੫)
ਵਿ- ਚੰਗੀ ਤਰ੍ਹਾਂ ਹਾੜਿਆ ਹੋਇਆ. ਜਾਚਿਆ. ਅੰਦਾਜ਼ਾ ਕੀਤਾ. "ਅਗਮ ਅਗੋਚਰ ਬੇਅੰਤ ਅਤੋਲਾ, ਹੈ ਨਾਹੀ ਕਿਛੁ ਅਹਾੜਾ." (ਮਾਰੂ ਸੋਲਹੇ ਮਃ ੫) ਕੋਈ ਵਸਤੂ ਅਜੇਹੀ ਨਹੀਂ, ਜੋ ਉਸ ਦੀ ਹਾੜੀ ਹੋਈ ਨਹੀਂ.
ਕ੍ਰਿ- ਹੈ. ਅਸ੍ਤਿ. "ਸਾਧੁਸੰਗਤਿ ਬੈਕੁੰਠੈ ਆਹਿ." (ਗਉ ਕਬੀਰ) "ਜਲਿ ਥਲਿ ਰਮਈਆ ਆਹਿਓ." (ਸੋਰ ਮਃ ੫) ਦੇਖੋ, ਆਹ। ੨. ਕ੍ਰਿ. ਵਿ- ਆਹ (ਇੱਛਾ) ਕਰਕੇ. ਚਾਹਕੇ. ਲੋੜਕੇ "ਨਾਨਕ ਆਹਿ ਸਰਣਿ ਪ੍ਰਭੁ ਆਇਓ." (ਆਸਾ ਮਃ ੫)
nan