Meanings of Punjabi words starting from ਉ

ਉਗਦਾ. ਉਦਯ ਹੁੰਦਾ। ੨. ਸੰਗ੍ਯਾ- ਚੂਹਨੀਆਂ ਦਾ ਵਸਨੀਕ ਅਰੋੜਾ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਪਰਮਪਦ ਦਾ ਅਧਿਕਾਰੀ ਹੋਇਆ. "ਸੇਠਾ ਉਗਵੰਦਾ ਦੋਊ ਅਪਰ ਸਭਾਗਾ ਤੀਨ." (ਗੁਪ੍ਰਸੂ)


ਦੇਖੋ, ਉਗਾਹਣਾ। ੨. ਸੰਗ੍ਯਾ- ਗਵਾਹ. ਸਾਕ੍ਸ਼ੀ. ਦੇਖੋ, ਗਵਾਹ.


ਸੰ. उद- ग्रहण- ਉਦਗ੍ਰਹਣ. ਕ੍ਰਿ. - ਉਗਰਾਹੁਣਾ. ਵਸੂਲ ਕਰਨਾ। ੨. ਜਮਾ ਕਰਨਾ. ਕੱਠਾ ਕਰਨਾ.


ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਦੋ ਤੁਕਾਂ. ਇੱਕ ਇੱਕ ਤੁਕ ਵਿੱਚ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੫. ਮਾਤ੍ਰਾ ਤੇ, ਦੂਜਾ ੧੧. ਤੇ, ਅੰਤ ਗੁਰੁ ਲਘੁ.#ਉਦਾਹਰਣ#"ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ, ਅੱਠੇ ਪਹਿਰ ਲਗੰਨਿ।#ਜਨ ਨਾਨਕ ਕਿਰਪਾ ਧਾਰਿ ਪ੍ਰਭ, ਸਤਿਗੁਰ ਸੁੱਖਿ ਵਸੰਨਿ."¹ (ਵਾਰ ਗਉ ੧. ਮਃ ੪)


ਦੇਖੋ, ਉਗਾਹ। ੨. ਉਦ- ਗਾਹ. ਨੌਕਾ. ਬੇੜੀ. ਜਹਾਜ਼. "ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰ." (ਮਾਰੂ ਅਃ ਮਃ ੫) ਨੌਕਾ ਨੂ ਮੁਸਾਫਿਰ ਪੈਰਾਂ ਹੇਠ ਲੈ ਕੇ ਬੈਠਾ, ਪਰ ਉਸ ਨੇ ਬੇਅਦਬੀ ਦਾ ਖਿਆਲ (ਖ਼ਯਾਲ)ਨਹੀਂ ਕੀਤਾ, ਸਗੋਂ ਥਕੇਵਾਂ ਦੂਰ ਕੀਤਾ.


ਸੰਗ੍ਯਾ- ਗਵਾਹੀ. ਗਵਾਹ ਦਾ ਕਥਨ. "ਲੈਕੇ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ." (ਮਾਰੂ ਸੋਲਹੇ ਮਃ ੧)