Meanings of Punjabi words starting from ਕ

ਸੰ. ਕਸ਼ਿਪੁ. ਸੰਗ੍ਯਾ- ਚਟਾਈ. ਸਫ। ੨. ਸਰ੍ਹਾਣਾ. ਤਕੀਆ। ੩. ਮੰਜਾ. ਖਾਟ। ੪. ਭੋਜਨ. ਗਿਜਾ। ੫. ਵਸਤ੍ਰ. ਪੋਸ਼ਾਕ। ੬. ਦੇਖੋ, ਕੱਸਪ.

ਸੰਗ੍ਯਾ- ਕਹੀ. ਮਿੱਟੀ ਪੁੱਟਣ ਦਾ ਇੱਕ ਸੰਦ। ੨. ਨਹਿਰ ਦਾ ਛੋਟਾ ਨਾਲਾ. ਰਜਵਾਹਾ। ੩. ਕ੍ਰਿ- ਕਸਣ ਦਾ ਭੂਤਕਾਲ.

ਸੰਗ੍ਯਾ- ਕਸ਼ਿਸ਼. ਖਿਚਾਉ. ਖੈਂਚ। ੨. ਸੰ. ਕਾਸੀਸ. ਖਾਨਿ ਤੋਂ ਨਿਕਲਨ ਵਾਲਾ ਇਕ ਤੇਜ਼ ਦ੍ਰਵ੍ਯ, ਜਿਸ ਨਾਲ ਤੇਜ਼ਾਬ ਵਿੱਚ ਘੁਲੇ ਹੋਏ ਸੋਨੇ ਨੂੰ ਵੱਖ ਕੀਤਾ ਜਾਂਦਾ ਹੈ, ਅਰ ਫੌਲਾਦ ਦੇ ਜੌਹਰ ਪ੍ਰਗਟ ਕਰਨ ਦੇ ਕੰਮ ਆਉਂਦਾ ਹੈ. ਹੀਰਾਕਸੀਸ. Sulphas ferri.

ਫ਼ਾ. [کشیدگی] ਸੰਗ੍ਯਾ- ਖਿਚਾਵਟ। ਰੋਸਾ.

ਫ਼ਾ. [کشیدن] ਕ੍ਰਿ- ਖੈਂਚਣਾ. ਖਿੱਚਣਾ.

ਫ਼ਾ. [کشدہ] ਕਸ਼ੀਦਹ. ਖਿੱਚਿਆ ਹੋਇਆ। ੨. ਸੰਗ੍ਯਾ- ਸੂਈ ਨਾਲ ਖਿੱਚਿਆ (ਕੱਢਿਆ) ਹੋਇਆ ਵਸਤ੍ਰ ਪੁਰ ਬੇਲ ਬੂਟਾ. "ਕਢਿ ਕਸੀਦਾ ਪਹਿਰਹਿ ਚੋਲੀ." (ਬਸੰ ਮਃ ੧) ੩. ਅ਼. [قصیدہ] ਕ਼ਸੀਦਹ. ਵਿ- ਗਾੜ੍ਹਾ. ਸਘਨ। ੪. ਸੰਗ੍ਯਾ- ਅਜੇਹੀ ਛੰਦਰਚਨਾ ਜਿਸ ਵਿੱਚ ਪਦਰਚਨਾ ਸੰਘਣੀ (ਗੁੰਦਵੀਂ) ਹੋਵੇ. ਕਸੀਦੇ ਵਿੱਚ ੧੫. ਛੰਦਾਂ ਤੋਂ ਘੱਟ ਰਚਨਾ ਨਹੀਂ ਚਾਹੀਏ. "ਕਰ੍ਯੋ ਕਸੀਦਾ ਪੇਸ਼ ਗੁਰੂ ਕੇ." (ਗੁਪ੍ਰਸੂ)