Meanings of Punjabi words starting from ਘ

ਸੰਗ੍ਯਾ- ਜਲਧਰ. ਬੱਦਲ. "ਘਨਹਰ ਘੋਰ ਦਸੋ ਦਿਸਿ ਬਰਸੈ." (ਮਲਾ ਅਃ ਮਃ ੧) "ਜਬ ਉਨਵੈ ਘਨ ਘਨਹਾਰੇ." (ਨਟ ਅਃ ਮਃ ੪) ਜਦ ਘਨ (ਗਾੜ੍ਹਾ) ਘਨਹਾਰ (ਬੱਦਲ) ਉਮਡਦਾ ਹੈ.


ਇਸ ਛੰਦ ਦਾ ਨਾਉਂ. "ਚਿਤ੍ਰਕਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੬੩ ਮਾਤ੍ਰਾ. ਤਿੰਨ ਵਿਸ਼੍ਰਾਮ ਸੋਲਾਂ ਸੋਲਾਂ ਮਾਤ੍ਰਾ ਪੁਰ, ਚੌਥਾ ਪੰਦ੍ਰਾਂ ਪੁਰ, ਅੰਤ ਗੁਰੁ ਲਘੁ. ਪਹਿਲੇ ਅਤੇ ਦੂਜੇ ਵਿਸ਼੍ਰਾਮ ਦਾ ਅਨੁਪ੍ਰਾਸ ਮਿਲਵਾਂ.#ਉਦਾਹਰਣ-#ਹਰਿ ਹਰਿ ਸਿਮਰਹੁ ਅਗਮ ਅਪਾਰਾ,#ਜਿਸੁ ਸਿਮਰਤੁ ਦੁਖ ਮਿਟੈ ਹਮਾਰਾ,#ਹਰਿ ਹਰਿ ਸਤਿਗੁਰੁਪੁਰਖੁ ਮਿਲਾਵਹੁ,#ਗੁਰਿ ਮਿਲਿਐ ਸੁਖੁ ਹੋਈ ਰਾਮ. x x x#(ਜੈਤ ਮਃ ੪)#ਸੁਣਿ ਸੁਣਿ ਜੀਵਾ ਸੋਇ ਤੁਮਾਰੀ,#ਤੂੰ ਪ੍ਰੀਤਮ ਠਾਕੁਰ ਅਤਿ ਭਾਰੀ,#ਤੁਮਰੇ ਕਰਤਬ ਤੁਮਹੀ ਜਾਣਹੁ,#ਤੁਮਰੀ ਓਟ ਗੁਪਾਲਾ ਜੀਉ. x x x#(ਮਾਝ ਮਃ ੫)#੨. ਦੂਜਾ ਰੂਪ- ਚੌਥੀ ਯਤਿ ੧੪. ਮਾਤ੍ਰਾ ਪੁਰ, ਅੰਤ ਦੋ ਗੁਰੁ. ਕੁੱਲ ੬੨ ਮਾਤ੍ਰਾ.#ਉਦਾਹਰਣ-#ਵੇਕੀ ਵੇਕੀ ਜੰਤ ਉਪਾਏ,#ਦੁਇ ਪੰਦੀ ਦੁਇ ਰਾਹ ਚਲਾਏ,#ਗੁਰ ਪੂਰੇ ਵਿਣੁ ਮੁਕਤਿ ਨ ਹੋਈ,#ਸੱਚਨਾਮ ਜਪਿ ਲਾਹਾ ਹੇ. x x x#(ਮਾਰੂ ਸੋਲਹੇ ਮਃ ੧)#ਗੁਰਬਾਣੀ ਰਿਦ ਮਾਹਿ ਬਸਾਓ,#ਧਰਮਕਿਰਤ ਕਰਿ ਛਕੋ ਛਕਾਓ,#ਦੇਸ਼ ਕੌਮ ਪੈ ਤਨੁ ਧਨੁ ਵਾਰੋ,#ਇਹ ਗੁਰਸਿੱਖੀ ਰੀਤੀ ਹੈ. xxx#੩. ਤੀਜਾ ਰੂਪ- ਚੌਥਾ ਵਿਸ਼੍ਰਾਮ ੧੩. ਮਾਤ੍ਰਾ ਪੁਰ ਅੰਤ ਲਘੁ ਗੁਰੁ. ਕੁੱਲ ੬੧ ਮਾਤ੍ਰਾ.#ਉਦਾਹਰਣ-#ਜੋ ਦੀਸੈ ਸੋ ਏਕੋ ਤੂ ਹੈ,#ਬਾਣੀ ਤੇਰੀ ਸ੍ਰਵਣਿ ਸੁਣੀਐ,#ਦੂਜੀ ਅਵਰੁ ਨ ਜਾਪਸਿ ਕਾਈ,#ਸਗਲ ਤੁਮਾਰੀ ਧਾਰਣਾ. xxx#(ਮਾਰੂ ਸੋਲਹੇ ਮਃ ੫)#ਪੜ੍ਹਦਾ ਸਾਂ ਮੈ ਪਾਪਾਂ ਪੱਟੀ,#ਬਹਿਁਦਾ ਕੂੜ ਕਪਟ ਦੀ ਹੱਟੀ,#ਸਤਿਗੁਰੁ ਮੇਰੀ ਦੁਵਿਧਾ ਕੱਟੀ,#ਨਰਕਹੁਁ ਪਕੜ ਨਿਕਾਲਿਆ.#ਕੋਠੀ ਅੰਧੀ ਸੂਝੈ ਨਾਹੀ,#ਗੋਤੇ ਖਾਂਦਾ ਮਾਯਾ ਮਾਹੀਂ,#ਸਤਿਗੁਰੁ ਸੱਚੇ ਨੋ ਸਾਲਾਹੀ,#ਚਾਨਣ ਕਰਿ ਵੇਖਾਲਿਆ.#ਦਾੜ੍ਹੀ ਤੇਰੀ ਨੂਰ ਝਮੱਕੈ,#ਮੱਥਾ ਕੌਲਾਂ ਵਾਂਗ ਟਹੱਕੈ,#ਸ਼ਰਨ ਤੇਰਿ ਜਮ ਜੋਹ ਨ ਸਾਕੈ,#ਸੇਵਕ ਕੇ ਰਖਵਾਲਿਆ.#ਸਾਧੂਜਨ ਗੁਰਦਰਸਨ ਕੀਤਾ,#ਧੋ ਚਰਨਾਮ੍ਰਿਤ ਗੁਰੁ ਦਾ ਪੀਤਾ,#ਨਾਮਦਾਨ ਗੁਰੁ ਪੂਰੇ ਦੀਤਾ,#ਅੰਮ੍ਰਿਤ ਨਾਮ ਪਿਆਲਿਆ.#(ਗੁਵਿ ੬)


ਸੰਗ੍ਯਾ- ਇੰਦ੍ਰਚਾਪ. ਦੇਖੋ, ਇੰਦ੍ਰਧਨੁਖ.


ਸੰਗ੍ਯਾ- ਬੱਦਲ ਦੀ ਘੋਸ (ਧੁਨਿ). ਮੇਘ ਦੀ ਗਰਜ. "ਘਨਘੋਰ ਪ੍ਰੀਤਿ ਮੋਰ." (ਮਲਾ ਮਃ ੫)


ਸੰਗ੍ਯਾ- ਘਨ (ਬੱਦਲ) ਤੋਂ ਉਪਜਿਆ ਜਲ.


ਸੰਗ੍ਯਾ- ਘਨਜ (ਜਲ), ਉਸ ਤੋਂ ਪੈਦਾ ਹੋਇਆ ਬਿਰਛ. (ਸਨਾਮਾ) ੨. ਕਮਲ.


ਸੰਗ੍ਯਾ- ਘਨਜ (ਜਲ), ਉਸ ਦੇ ਧਾਰਨਵਾਲਾ ਮੇਘ. ਜਲਧਰ. (ਸਨਾਮਾ)


ਸੰਗ੍ਯਾ- ਮੇਘ ਦਾ ਪੁਤ੍ਰ ਜਲ. "ਜ੍ਯੋਂ ਸਵਾਰੀ ਘਨਤਾਤ ਬਿਨਾ." (ਗੁਵਿ ੬)


ਸੰ. ਸੰਗ੍ਯਾ- ਚਾਤਕ. ਪਪੀਹਾ। ੨. ਕਰਤਾਲ. ਖੜਤਾਲ। ੩. ਦੇਖੋ, ਘਨ.