Meanings of Punjabi words starting from ਛ

ਦੇਖੋ, ਛਤਨਾ। ੨. ਵਿ- ਛੱਤਿਆ ਹੋਇਆ. ਆਛਾਦਿਤ. "ਛਤੜੇ ਬਾਜਾਰ." (ਵਾਰ ਰਾਮ ੨. ਮਃ ੫) ਛੱਤਦਾਰ ਬਾਜ਼ਾਰ ਵਿੱਚ ਸਰਦੀ, ਗਰਮੀ, ਵਰਖਾ ਵਿੱਚ ਅਖੰਡ ਵਪਾਰ ਹੋ ਸਕਦਾ ਹੈ. ਇਸ ਥਾਂ ਛਤੜਾ ਬਾਜ਼ਾਰ ਸਾਧੁਸੰਗਤਿ ਹੈ.


ਸੰਗ੍ਯਾ- ਛਤ੍ਰ. ਛਾਤਾ. ਛਤਰੀ। ੨. ਛੱਤਿਆ ਹੋਇਆ ਬਾਜ਼ਾਰ, ਕੂਚਾ। ੩. ਸ਼ਹਿਦ ਦੀਆਂ ਮੱਖੀਆਂ ਅਥਵਾ ਭਰਿੰਡਾਂ ਦਾ ਘਰ. ਦੇਖੋ, ਛਤ੍ਰਕ ੪। ੪. ਸਿਰ ਦੇ ਉਲਝੇ ਹੋਏ ਕੇਸ। ੫. ਸ਼ਾਹਪੁਰ ਵੱਲ ਸਿਰ ਦੇ ਲਮਕਦੇ ਵਾਲਾਂ ਨੂੰ ਛੱਤੇ ਆਖਦੇ ਹਨ.