Meanings of Punjabi words starting from ਝ

ਦੇਖੋ, ਝੰਪਾਨ.


ਕ੍ਰਿ- ਜ਼ੋਰ ਨਾਲ ਨਿਪੀੜਨ. ਬਲ ਨਾਲ ਘੁੱਟਣਾ. "ਹਾਥ ਝਪੀੜੇ ਯੁਗਲ ਜਬ." (ਨਾਪ੍ਰ)


ਸੰਗ੍ਯਾ- ਜੱਫੀ. ਘੁੱਟਕੇ ਅੰਗ ਨਾਲ ਲਾਉਣ ਦਾ ਭਾਵ. "ਹਰਿ ਮਿਲਿਓ ਲਾਇ ਝਪੀੜਾ." (ਜੈਤ ਮਃ ੪)


ਕ੍ਰਿ. ਵਿ- ਝਟਿਤਿ. ਤੁਰੰਤ. ਛੇਤੀ. ਫ਼ੌਰਨ। ੨. ਸੰਗ੍ਯਾ- ਅੱਖ ਝਪਕਣ ਦਾ ਸਮਾ.