Meanings of Punjabi words starting from ਢ

ਸਿੰਧੀ. ਸੰਗ੍ਯਾ- ਢੰਗ. ਰੀਤਿ. ਤ਼ਰੀਕ਼ਾ. "ਬਰਜਹਿ ਪਾਤਸ਼ਾਹ ਇਹ ਢਾਰ." (ਗੁਪ੍ਰਸੂ) "ਗੁਰੁ ਦੇਹਿਂ ਦਰਸ ਤਿਮ ਕਰਹੁ ਢਾਰ." (ਗੁਪ੍ਰਸੂ) ੨. ਪਨਾਹ. ਓਟ। ੩. ਢਾਲ. ਸਿਪਰ. "ਕਰਿ ਲੀਨੇ ਅਸਿ ਢਾਰ." (ਚੰਡੀ ੧) ੪. ਢਲਵਾਨ. ਨਸ਼ੇਬ। ੫. ਦੇਖੋ, ਢਾਰਨਾ.


ਧੈਰ੍‍ਯ. ਧੀਰਜ.


ਕ੍ਰਿ- ਹੇਠਾਂ ਨੂੰ ਡੇਗਣਾ. ਰੁੜ੍ਹਾਉਣਾ। ੨. ਧਾਤੁ ਆਦਿ ਪਦਾਰਥਾਂ ਨੂੰ ਪ੍ਰਚੰਡ ਅਗਨਿ ਦੇ ਤਾਉ ਨਾਲ ਪਿਘਾਰਨਾ। ੩. ਪਾਣੀ ਜੇਹੀ ਪਤਲੀ ਧਾਤੁ ਨੂੰ ਸੰਚੇ ਵਿੱਚ ਪਾਉਣਾ। ੪. ਸਿਰ ਉੱਤੋਂ ਵਾਰ ਸਿੱਟਣਾ. ਸਿਰ ਉੱਪਰਦੀਂ ਘੁਮਾਕੇ ਕਿਸੇ ਵਸਤੁ ਨੂੰ ਵਾਰਨਾ.


ਢਾਲਕੇ. ਕੁਰਬਾਨ ਕਰਕੇ. ਦੇਖੋ, ਢਾਰਨਾ. "ਹਮ ਤਨ ਦੀਓ ਹੈ ਢਾਰਿ." (ਦੇਵ ਮਃ ੫)


ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ.


ਵਿ- ਢਾਲਧ੍ਰੀ (ढालन्धृ) ਢਾਲ ਰੱਖਣ ਵਾਲਾ. ਸਿਪਰ (ਚਰਮ) ਪਹਿਰਨ ਵਾਲਾ. ਦੇਖੋ, ਢਾਲ ੫.