Meanings of Punjabi words starting from ਥ

ਸੰ. ਸ੍‍ਥਾਨਭ੍ਰਸ੍ਟ. ਵਿ- ਥਾਂ ਤੋਂ ਡਿਗਿਆ ਹੋਇਆ. ਪਦਵੀ ਤੋਂ ਪਤਿਤ. "ਸੰਤ ਕੈ ਦੂਖਨਿ ਥਾਨਭ੍ਰਸਟੁ ਹੋਇ." (ਸੁਖਮਨੀ) "ਸਾਕਤ ਥਾਨਭਰਿਸਟ ਫਿਰਾਹੀ." (ਗਉ ਅਃ ਮਃ ੫)


ਦੇਖੋ, ਥਾਣਾ.


ਸੰ. स्थानिन्. ਵਿ- ਥਾਂ ਵਾਲਾ. ਨਿਵਾਸ ਕਰਤਾ. "ਜੋ ਜਨ ਗਾਇ ਧਿਆਇ ਜਸ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾ." (ਗਉ ਕਬੀਰ)


ਠਿਕਾਣੇ ਤੇ. ਥਾਂ ਸਿਰ "ਨਿਥਾਵੇ ਕਉ ਤੁਮ ਥਾਨਿ ਬੈਠਾਵਹੁ." (ਭੈਰ ਮਃ ੫)


ਸੰਗ੍ਯਾ- ਠਿਕਾਣਾ. ਮੂਲਅਸਥਾਨ. "ਪਾਇਓ ਪੇਡ ਥਾਨਿਹਾ." (ਆਸਾ ਮਃ ੫) ੨. ਨਿਹਾਦਨ ਥਾਂ. ਠਹਿਰਣ ਦਾ ਥਾਂ. ਦੇਖੋ, ਥਾਂ ਅਤੇ ਨਿਹਾਦਨ.


ਵਿ- ਸ੍‍ਥਾਨੀ. ਜਗਾ ਦਾ ਮਾਲਿਕ। ੨. ਸ੍‍ਥਾਨ ਪੁਰ ਰਹਿਣ ਵਾਲਾ.


ਸਰਵ- ਥਾਰੇ. ਥੁਆਡੇ. ਦੇਖੋ, ਲਾਰ.


ਦੇਖੋ, ਥਨੇਸਰ.


ਸੰਗ੍ਯਾ- ਥਾਨੇ ਦਾ ਮੁੱਖ ਅਧਿਕਾਰੀ. ਪੁਲਿਸ ਦਾ ਕਰਮਚਾਰੀ. ਦੇਖੋ, ਥਾਣਾ ੨.