Meanings of Punjabi words starting from ਦ

ਸੰਗ੍ਯਾ- ਦਸ਼ ਆਨਨ (ਮੁਖਾਂ) ਵਾਲਾ ਰਾਵਣ.


ਰਾਵਣ ਦਾ ਵੈਰੀ ਸ਼੍ਰੀ ਰਾਮ.


ਦੇਖੋ, ਦਸ ਅਉਤਾਰ.


ਸੰ. दशाङ्गुल. ਸੰਗ੍ਯਾ- ਖ਼ਰਬੂਜ਼ਾ. ਦਸ ਫਾੜੀਆਂ ਵਾਲਾ. ਇਹ ਕਥਾ ਪ੍ਰਚਲਿਤ ਹੈ ਕਿ ਇੱਕ ਤਪਸ੍ਵੀ ਲਈ ਆਕਾਸ਼ ਤੋਂ ਫਲ ਡਿਗਿਆ, ਜਿਸ ਨੂੰ ਉਸ ਨੇ ਦੋਹਾਂ ਹੱਥਾਂ ਨਾਲ ਬੋਚਿਆ, ਅਤੇ ਦਸ਼ ਅੰਗੁਲਾਂ ਦੇ ਚਿੰਨ੍ਹ ਉਸ ਪੁਰ ਹੋਗਏ. ਖ਼ਰਬੂਜ਼ੇ ਦੀਆਂ ਵਿਸ਼ੇਸ ਕਰਕੇ ਦਸ ਫਾੜੀਆਂ ਹੁੰਦੀਆਂ ਹਨ.


ਦੱਸਕੇ. ਬਤਾਕੇ। ੨. ਦੱਸਣਾ ਕ੍ਰਿਯਾ ਦਾ ਅਮਰ. ਦੱਸ. ਬਤਾ. "ਸੋਈ ਦਸਿ ਉਪਦੇਸੜਾ." (ਸੂਹੀ ਮਃ ੫. ਗੁਣਵੰਤੀ)


ਦੱਸੀਓ. ਬਤਾਈਓ. "ਮੈ ਦਸਿਹੁ ਮਾਰਗੁ." (ਵਾਰ ਮਾਰੂ ੨. ਮਃ ੫)