Meanings of Punjabi words starting from ਪ

ਦੇਖੋ, ਪਸੁਪਤਿ.


ਸੰਗ੍ਯਾ- ਧੁਰ੍‍ਯ ਪਸ਼ੁ. ਜੋਤਣ ਲਾਇਕ ਪਸੂ. "ਬਿਨ ਬੂਝੇ ਪਸੁਢੋਰ." (ਬਾਵਨ)


ਸੰਗ੍ਯਾ- ਪਸ਼ੁਪਤਿ (ਹਾਥੀ) ਦਾ ਅਰਿ (ਵੈਰੀ) ਸ਼ੇਰ. (ਸਨਾਮਾ), ੨. ਪਸ਼ੁ (ਨਾਦੀਏ) ਦਾ ਪਤਿ (ਸ਼ਿਵ), ਉਸ ਦਾ ਵੈਰੀ ਕਾਮ. "ਪਸੁਪਤਾਰਿ ਦੁਖ ਦੈ ਘਨੋ." (ਚਰਿਤ੍ਰ ੨੧)


ਸੰਗ੍ਯਾ- ਪਸ਼ੁ (ਨਾਦੀਏ) ਦਾ ਸ੍ਵਾਮੀ ਸ਼ਿਵ। ੨. ਪਸ਼ੁ (ਪ੍ਰਾਣੀਆਂ) ਦਾ ਸ੍ਵਾਮੀ ਕਰਤਾਰ। ੩. ਪਸ਼ੁ (ਯਗ੍ਯ) ਦਾ ਸ੍ਵਾਮੀ ਅਗਨਿ। ੪. ਹਾਥੀ. (ਸਨਾਮਾ) ੫. ਸ਼ੇਰ. ਸਿੰਹ.


(ਸਨਾਮਾ) ਸੰਗ੍ਯਾ- ਵਾਣ. ਤੀਰ. ਪਸ਼ੁਪਤੀਸ਼੍ਵਰ (ਪਸ਼ੂਆਂ ਦਾ ਪਤੀ ਨਾਦੀਆ) ਉਸ ਦੇ ਧਰ (ਰੱਖਣ ਵਾਲਾ ਸ਼ਿਵ) ਉਸ ਦਾ ਵੈਰੀ ਕਾਮ, ਉਸ ਦੀ ਧੁਜਾ ਵਿੱਚ ਹੋਣ ਵਾਲਾ ਮੱਛ, ਉਸ ਦੀ ਚਖੁ (ਚਕੁ- ਅੱਖ) ਦਾ ਵੈਰੀ ਤੀਰ. ਅਰਜੁਨ ਨੇ ਦ੍ਰੋਪਦੀ ਵਰਨ ਸਮੇਂ ਮੱਛ ਦੀ ਅੱਖ ਤੀਰ ਨਾਲ ਵਿੰਨ੍ਹੀ ਸੀ.


ਸੰਗ੍ਯਾ- ਪਸ਼ੁਪਤਿ (ਹਾਥੀ), ਉਸ ਦਾ ਈਸ਼ ਸ਼ੇਰ. (ਸਨਾਮਾ) ੨. ਨਾਦੀਏ ਦਾ ਸ੍ਵਾਮੀ ਸ਼ਿਵ.


ਸੰਗ੍ਯਾ- ਪਸ਼ੁਪਤੇਸ਼ (ਸ਼ੇਰ), ਉਸ ਦੀ ਵੈਰਣ ਬੰਦੂਕ. (ਸਨਾਮਾ) ੨. ਸ਼ਿਵ ਦਾ ਵੈਰੀ ਕਾਮਦੇਵ.