Meanings of Punjabi words starting from ਫ

ਸੰਗ੍ਯਾ- ਸੱਪਾਂ ਦਾ ਰਾਜਾ ਸ਼ੇਸਨਾਗ। ੨. ਵਾਸੁਕਿ ਨਾਗ। ੩. ਵਡਾ ਸੱਪ.


ਅ਼. [فتح] ਫ਼ਤਹ਼. ਸੰਗ੍ਯਾ- ਵਿਜਯ. ਜਿੱਤ. "ਦੇਗੋ ਤੇਗ਼ੋ ਫ਼ਤਹ ਨੁਸਰਤ ਬੇ ਦਰੰਗ।" ੨. ਸਫਲਤਾ. ਕਾਮਯਾਬੀ। ੩. ਖ਼ਾਲਸੇ ਦਾ ਪਰਸਪਰ ਮਿਲਣ ਸਮੇਂ ਸ਼ਿਸ੍ਟਾਚਾਰ ਦਾ ਵਾਕ. ਦੇਖੋ, ਵਾਹਗੁਰੂ ਜੀ ਕੀ ਫਤਹ.


ਕਨੇਚ ਪਿੰਡ ਨਿਵਾਸੀ ਇੱਕ ਜੱਟ. ਦਸ਼ਮੇਸ਼ ਨੇ ਮਾਛੀਵਾੜੇ ਤੋਂ ਚੱਲਕੇ ਕੁਝ ਘੜੀ ਇਸ ਪਾਸ ਵਿਸ਼੍ਰਾਮ ਕੀਤਾ ਅਰ ਫੱਤੇ ਤੋਂ ਸਵਾਰੀ ਲਈ ਘੋੜੀ ਮੰਗੀ. ਉਸ ਨੇ ਬਹਾਨਾ ਕਰਕੇ ਗੁਰੂ ਜੀ ਨੂੰ ਟਾਲ ਦਿੱਤਾ, ਘੋੜੀ ਅਰ ਫੱਤਾ ਸੱਪ ਦੇ ਡੰਗ ਨਾਲ ਉਸੇ ਦਿਨ ਮਰ ਗਏ। ੨. ਦੇਖੋ, ਚਤੌੜ.


ਦੇਖੋ, ਫਤਹ. "ਫਤਿਹ ਭਈ ਮਨਿਜੀਤ." (ਬਾਵਨ)


ਅ਼. [فتیلہ] ਫ਼ਤੀਲਹ. ਸੰਗ੍ਯਾ- ਬੱਤੀ. ਵੱਟੀ.