ਸ਼ਮਸ਼ਾਨ ਵਿੱਚ. "ਵੇ ਮਾਰਗਿ ਮੂਸੈ ਮੰਤ੍ਰਿ ਮਸਾਣਿ." (ਸਿਧਗੋਸਟਿ) ੨. ਦੇਖੋ, ਮਸਾਣੀ.
ਸੰਗ੍ਯਾ- ਸ਼ਮਸ਼ਾਨ ਵਿੱਚ ਰਹਿਣ ਵਾਲੀ ਇੱਕ ਦੇਵੀ. ਦੇਖੋ, ਸੀਤਲਾਂ. ਸ਼ਮਸ਼ਾਨ ਵਾਸਿਨੀ। ੨. ਮਸਾਣ (ਸ਼ਮਸ਼ਾਨ) ਵਿੱਚ. "ਰਹੈ ਬੇਬਾਣੀ ਮੜੀ ਮਸਾਣੀ." (ਵਾਰ ਆਸਾ) "ਮੜੀ ਮਸਾਣੀ ਮੂੜੇ! ਜੋਗੁ ਨਾਹਿ." (ਬਸੰ ਅਃ ਮਃ ੧) ਮੜ੍ਹੀਆਂ ਮਸਾਣਾਂ ਵਿੱਚ ਯੋਗਸਿੱਧੀ ਨਹੀਂ.
nan
ਦੇਖੋ, ਮਸਾਣ। ੨. ਪ੍ਰੇਤ. ਭੂਤ. "ਘ੍ਰਿਤ ਬਿਨ ਜੈਸੇ ਭੋਜਨਮਸਾਨ ਹੈ." (ਭਾਗੁ ਕ) ਭੂਤਭੋਜਨ ਹੈ.
ਕ੍ਰਿ- ਤੰਤ੍ਰਸ਼ਾਸਤ੍ਰ ਅਨੁਸਾਰ ਸ਼ਮਸ਼ਾਨ ਤੋਂ ਮੁਰਦੇ ਨੂੰ ਜਗਾ (ਉਠਾ) ਲੈਣਾ। ੨. ਮੰਤ੍ਰਸ਼ਕਤਿ ਨਾਲ ਪ੍ਰੇਤ ਨੂੰ ਚਿਤਾ ਵਿੱਚੋਂ ਉਠਾਕੇ ਆਪਣੇ ਕਾਬੂ ਕਰ ਲੈਣਾ. "ਅਬ ਲਗ ਜਗਤ ਮਸਾਨ ਕੋ ਨਾਹਿ ਨਿਹਾਰਾ ਨੈਨ." (ਚਰਿਤ੍ਰ ੩੨੧)
ਭਾਵ- ਮਰਨਾ. ਸ਼ਮਸ਼ਾਨ ਵਿੱਚ ਜਾ ਸੌਣਾ.#ਭਾਈ ਭੈਨ ਭਾਨਜੇ ਭਤੀਜੇ ਭੀਰ ਮੇ ਨ ਕੋਊ#ਸੰਪਤਿ ਹਜਾਰੋਂ ਧਰੀ ਰਹੈਗੀ ਮਕਾਨ ਮੇ,#ਚਂਪਕ ਚਁਬੇਲੀ ਰੋਆ ਚੰਦਨ ਚਢਾਵੈ ਚਾਰੁ#ਚੀਰ ਚੀਰ ਚੀਲ ਕਾਕ ਖਾਵੈਂਗੇ ਮਦਾਨ ਮੇ,#ਕੇਸਰੀ ਨਿਹਾਲ ਖ੍ਯਾਲ ਕਾਲ ਕੋ ਨ ਏਰੇ ਮੂਢ!#ਜੇਤੇ ਬਡੇ ਹੂਏ ਦੇਖ! ਮੂਏ ਸੋ ਜਹਾਨ ਮੇ,#ਜਾਮਿਨੀ ਬਸੇਰਾ ਹੈ ਘਨੇਰਾ ਕ੍ਯੋਂ ਬਖੇਰਾ ਕੀਨ?#ਅੰਤ ਕੋ ਤੌ ਡੇਰਾ ਤੇਰਾ ਲਾਗੈਗੋ ਮਸਾਨ ਮੇ.
ਅ਼. [مثانہ] ਮਸਾਨਹ. ਸੰਗ੍ਯਾ- ਮੂਤ੍ਰ ਦੀ ਥੈਲੀ, ਜਿਸ ਵਿੱਚ ਗੁਰਦੇ ਤੋਂ ਟਪਕਕੇ ਪੇਸ਼ਾਬ ਜਮਾ ਹੁੰਦਾ ਹੈ. Bladder
nan
[مصاف] ਸੰਗ੍ਯਾ- ਸਫ਼ (ਕਤਾਰ ਬੰਨ੍ਹਕੇ) ਖੜੇ ਹੋਣ ਦੀ ਥਾਂ, ਰਣਭੂਮਿ.