Meanings of Punjabi words starting from ਲ

ਵਿ- ਲਹੌਰ ਦਾ। ੨. ਸੰਗ੍ਯਾ- ਲਹੌਰ ਦਾ ਵਸਨੀਕ.


ਜਿਲਾ ਜੇਹਲਮ ਦੀ ਤਸੀਲ ਪਿੰਡ ਦਾਦਨਖ਼ਾਂ ਵਿੱਚ ਖੇਵੜਾ ਪਿੰਡ ਹੈ, ਜੋ ਪਿੰਡਦਾਦਨਖ਼ਾਂ ਤੋਂ ਸਾਢੇ ਪੰਜ ਮੀਲ ਉੱਤਰ ਪੂਰਵ ਹੈ. ਇੱਥੇ ਲੂਣ ਦੀਆਂ ਖਾਣਾਂ ਹਨ, ਜਿਨ੍ਹਾਂ ਵਿੱਚੋਂ ਹਰ ਸਾਲ ਲੱਖਾਂ ਰੁਪਯੇ ਦਾ ਲੂਣ ਨਿਕਲਦਾ ਹੈ, ਜਿਸ ਦੀ ਸੰਗ੍ਯਾ ਲਹੌਰੀ ਹੈ. ਇਹ ਖਾਨਿ ਅਕਬਰ ਦੇ ਸਮੇਂ ਤੋਂ ਜਾਰੀ ਹੈ. ਸਿੱਖਰਾਜ ਵੇਲੇ ਇਸ ਦੀ ਕੁਝ ਉਂਨਤਿ ਹੋਈ, ਪਰ ਸਨ ੧੮੬੯- ੭੦ ਤੋਂ ਲਾਇਕ ਇੰਜਨੀਅਰਾਂ ਨੇ ਇੱਥੋਂ ਲੂਣ ਕੱਢਣ ਦੇ ਢੰਗ ਬਹੁਤ ਚੰਗੇ ਜਾਰੀ ਕੀਤੇ ਅਰ ਦਿਨੋਦਿਨ ਤਰੱਕੀ ਹੋ ਰਹੀ ਹੈ. ਹੁਣ ਇਸ ਲੂੰਣ ਦੀ ਖਾਨਿ ਦਾ ਨਾਮ Mayo Mine ਹੈ.


ਲੰਘਦਾ (ਵਗਦਾ) ਹੈ. "ਅਸਮਾਨ ਮਿ੍ਯਾਨੇ ਲਹੰਗ ਦਰੀਆ, ਗੁਸਲ ਕਰਦਨ ਬੂਦ." (ਤਿਲੰ ਕਬੀਰ) ਦਿਮਾਗ ਵਿੱਚ ਆਤਮਿਕ ਵਿਚਾਰ ਦਰਿਆ ਹੈ। ੨. ਅ਼. [لہّنِک] ਲਹੱਨਿਕ. ਕ੍ਰਿ. ਵਿ- ਅਵਸ਼੍ਯ. ਜਰੂਰ.


ਉਤਰਦਾ. ਲਹਿਂਦਾ। ੨. ਲਭੰਤਾ ਪ੍ਰਾਪਤ- ਕਰਦਾ. "ਲਹੰਥਾ ਵਡਕਰਮਣਹ." (ਗਾਥਾ)


ਲਭਦੇ ਹਨ। ੨. ਉਤਰਦੇ ਹਨ.


ਸੰਗ੍ਯਾ- ਲੰਕ. ਲੱਕ. ਕਟਿ. ਕਮਰ। ੨. ਫ਼ਾ. [لک] ਇਹ ਸੰਸਕ੍ਰਿਤ ਲਕ੍ਸ਼੍‍ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ. ਸੌ ਹਜਾਰ- ੧੦੦੦੦੦.