ਬੁਲਾਵਾ. ਸੱਦਣ ਵਾਲਾ. ਦੇਖੋ, ਹਕਾਰਨਾ. "ਆਇਆ ਹਕਾਰਾ ਚਲਣ ਵਾਰਾ." (ਸਦੁ) ਫ਼ਾ. [ہرکارہ] ਹਰਕਾਰਹ. ਕਾਸਿਦ. ਡਾਕੀਆ.
ਹੱਕ਼ ਮੇਂ. ਸਤ੍ਯ ਵਿੱਚ. "ਲਗੈ ਹਕਿ ਜਾਇ." (ਵਾਰ ਰਾਮ ੧. ਮਃ ੧)
ਸੰ. इहत्य ਇਹਤ੍ਯ. ਕ੍ਰਿ. ਵਿ- ਇੱਥੇ. ਯਹਾਂ. "ਤੇ ਹ੍ਯਾਂ ਆਇ ਪ੍ਰਭੂ ਕਹਿਵਾਏ." (ਵਿਚਿਤ੍ਰ) "ਐਸੇ ਕਹਾ ਸਭ ਹ੍ਯਾਂ ਨ ਟਿਕੋ." (ਕ੍ਰਿਸਨਾਵ)
ਸੱਚੇ ਇਨਸਾਫ ਦ੍ਵਾਰਾ. ਹੱਕ਼ ਨਿਆਂ ਤੋਂ. "ਗੁਰੁਮੁਖ ਸਿਉ ਮਨਮੁਖ ਅੜੈ ਡੁਬੈ ਹਕਿ ਨਿਆਇ." (ਮਃ ੨. ਵਾਰ ਮਾਝ)
nan
ਅ਼. [حقیقت] ਹ਼ਕ਼ੀਕ਼ਤ. ਸੰਗ੍ਯਾ- ਅਸਲੀਅਤ. ਸਚਾਈ। ੨. ਹਾਲ. ਕਥਾ. "ਕਰੀ ਹੈ ਹਕੀਕਤ ਮਾਲੂਮ ਖੁਦ ਦੇਵੀ ਸੇਤੀ." (ਚੰਡੀ ੧) ੩. ਗਿਆਨ ਅਵਸਥਾ. ਦੇਖੋ, ਸੂਫੀ.
nan
nan
ਸਿਆਲਕੋਟ ਨਿਵਾਸੀ ਬਾਘ ਮੱਲ (ਬਾਗ ਮੱਲ) ਪੁਰੀ ਖਤ੍ਰੀ ਦੇ ਘਰ, ਸਿੱਖ ਪੁਤ੍ਰੀ ਗੌਰਾਂ ਦੇ ਉਦਰ ਤੋਂ ਸੰਮਤ ੧੭੮੧ ਵਿੱਚ ਹਕੀਕਤ ਰਾਇ ਦਾ ਜਨਮ ਹੋਇਆ. ਵਟਾਲਾ ਨਿਵਾਸੀ ਸਹਿਜਧਾਰੀ ਸਿੱਖ ਕਿਸਨ ਚੰਦ ਉੱਪਲ ਖਤ੍ਰੀ ਦੀ ਸੁਪੁਤ੍ਰੀ ਦੁਰਗਾ ਦੇਵੀ ਨਾਲ ਵਿਆਹ ਹੋਇਆ ਅਤੇ ਭਾਈ ਬੁਧ ਸਿੰਘ ਵਟਾਲੀਏ ਦੀ ਸੰਗਤਿ ਤੋਂ ਸਿੱਖਧਰਮ ਦੇ ਨਿਯਮਾਂ ਦਾ ਵਿਸ਼੍ਵਾਸੀ ਹੋਇਆ. ਪਿਤਾ ਨੇ ਪੁਤ੍ਰ ਨੂੰ ਉਸ ਸਮੇਂ ਦੀ ਰਾਜਭਾਸਾ ਪੜ੍ਹਾਉਣ ਲਈ ਸ਼ਹਿਰ ਦੇ ਮਕਤਬ ਵਿੱਚ ਬੈਠਾਇਆ. ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਦੀ ਧਰਮਚਰਚਾ ਛਿੜ ਪਈ. ਮੁਸਲਮਾਨਾਂ ਨੇ ਦੇਵੀ ਨੂੰ ਕੁਝ ਅਯੋਗ ਸ਼ਬਦ ਕਹੇ, ਇਸ ਪੁਰ ਹਕੀਕਤਰਾਇ ਨੇ ਆਖਿਆ ਕਿ ਜੇ ਅਜੇਹੇ ਅਪਮਾਨ ਭਰੇ ਸ਼ਬਦ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ. ਇਹ ਯੋਗ ਬਾਤ ਭੀ ਮੁੰਡਿਆਂ ਅਤੇ ਮੌਲਵੀ ਤੋਂ ਨਾ ਸਹਾਰੀ ਗਈ, ਅਰ ਸਿਆਲਕੋਟ ਦੇ ਹਾਕਮ ਅਮੀਰ ਬੇਗ ਤੋਂ ਹਕੀਕਤ ਰਾਇ ਦਾ ਚਾਲਾਨ ਲਹੌਰ ਦੇ ਸੂਬੇ ਪਾਸ ਕਰਵਾਇਆ. ਮੁਸਲਮਾਨ ਹਾਕਿਮਾਂ ਨੇ ਇਸ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ, ਪਰ ਹਕੀਕਤ ਨੇ ਇਨਕਾਰ ਕੀਤਾ. ਇਸ ਪੁਰ ਬਾਲਕ ਹਕੀਕਤ ਮਾਘ ਸੁਦੀ ੫. ਸੰਮਤ ੧੭੯੮ (ਸਨ ੧੮੪੧) ਨੂੰ ਖਾਨਬਹਾਦੁਰ (ਜਕਰੀਆਖ਼ਾਨ) ਗਵਰਨਰ ਦੇ ਹੁਕਮ ਨਾਲ ਕਤਲ ਕੀਤਾ ਗਿਆ. ਹਕੀਕਤ ਰਾਇ ਧਰਮੀ ਦੀ ਸਮਾਧਿ ਲਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਹੈ, ਜਿਸ ਤੇ ਬਸੰਤ ਪੰਚਮੀ ਦਾ ਹਰ ਸਾਲ ਭਾਰੀ ਮੇਲਾ ਜੁੜਦਾ ਹੈ.
ਕਿਸੇ ਸਿੱਖ ਦੀ ਸਿੰਹਲਦ੍ਵੀਪ (ਸੰਗਲਾਦੀਪ) ਯਾਤ੍ਰਾ ਦੀ ਲਿਖੀ ਹੋਈ ਯਾਦਦਾਸ਼੍ਤ. ਜੋ ਭਾਈ ਬੰਨੋ ਦੀ ਬੀੜ ਵਿੱਚ ਦਰਜ ਹੈ. ਇਸ ਨੂੰ ਭੀ ਕਿਤਨੇ ਅਗਿਆਨੀਆਂ ਨੇ "ਸਿਆਹੀ ਦੀ ਬਿਧਿ" ਵਾਂਙ ਪਾਠ ਦਾ ਅੰਗ ਬਣਾ ਲਿਆ ਹੈ.#ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਭੇਜਿਆ ਭਾਈ ਪੈੜਾ ਪ੍ਰਾਣਸੰਗਲੀ ਦੀ ਪੋਥੀ ਲੈਣ ਸੰਗਲਾਦੀਪ ਗਿਆ, ਉਸ ਨੇ ਪਰਤਕੇ ਜੋ ਸਫਰ ਦਾ ਹਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਅਰਜ ਕੀਤਾ, ਉਸ ਨੂੰ ਭਾਈ ਬੰਨੋ ਨੇ ਆਪਣੀ ਲਿਖੀ ਬੀੜ ਵਿੱਚ ਦਰਜ ਕੀਤਾ. ਯਥਾ-#"ਪੈੜਾ ਖਰੋ ਅਗ੍ਰ ਕਰ ਜੋਰxx#ਰਾਹ ਹਕੀਕਤ ਸਗਲ ਸੁਨਾਈxx#ਸੋ ਬੰਨੋ ਸਿਖ ਲਿਖੀ ਗਰੰਥ,#ਜਾਨਤ ਤਾਂਕੋ ਸਗਲੋ ਪੰਥ." (ਗੁਪ੍ਰਸੂ)