Meanings of Punjabi words starting from ਚ

ਸੰਗ੍ਯਾ- ਚਮਕ. ਪ੍ਰਕਾਸ਼. ਲਿਸ਼ਕ.


ਕ੍ਰਿ- ਚਮਕਣਾ. ਝਲਕਣਾ. ਲਿਸ਼ਕਣਾ। ੨. ਵਿ- ਚਮਕਣ ਵਾਲਾ. ਚਮਕੀਲਾ. "ਉਜਲੁ ਕੈਹਾ ਚਿਲਕਣਾ." (ਸੂਹੀ ਮਃ ੧)


ਸੰਗ੍ਯਾ- ਚੇਲਾ. ਸ਼ਿਸ਼੍ਯ. "ਚਿਲਕਾ ਹਨਐਹੈਂ ਅਧਿਕ ਸੁ ਔਰੈਂ." (ਗੁਵਿ ੧੦)


ਉਸ ਨੇ ਰੌਸ਼ਨ ਕੀਤਾ. ਪ੍ਰਕਾਸ਼ਿਤ ਕੀਤਾ. "ਕਰਿ ਆਵਾਗੌਣ ਚਿਲਕਿਓਨੁ." (ਵਾਰ ਰਾਮ ੩)