Meanings of Punjabi words starting from ਜ

ਜਲਾਉ. "ਜਾਲਉ ਐਸੀ ਰੀਤਿ, ਜਿਤੁ ਮੈ ਪਿਆਰਾ ਵੀਸਰੈ." (ਵਾਰ ਵਡ ਮਃ ੧) ੨. ਜਾਲਉਂ. ਮੈ ਜਲਾਉਨਾ ਹਾਂ। ੩. ਮੈ ਜਲਾਵਾਂ.


ਫ਼ਾ. [جعلساز] ਜਅ਼ਲਸਾਜ਼ ਵਿ- ਜਅ਼ਲ ਬਣਾਉਣ ਵਾਲਾ. ਛਲੀਆ. ਫ਼ਰੇਬੀ. ਧੋਖਾ ਦੇਣ ਵਾਲਾ.


ਫ਼ਾ. [ژالہ] ਜਾਲਹ. ਸੰਗ੍ਯਾ- ਓਲਾ. ਗੜਾ. ਹਿਮੋਪਲ. ਕਰਕਾ.


ਦੇਖੋ, ਜਾਲਉ। ੨. ਜਾਲੋ. ਤੁਸੀਂ ਜਲਾਓ.


ਵਿ- ਜਲਾਉਣ ਵਾਲਾ. ਦਗਧ ਕਰਤਾ. "ਕਲਮਲ ਸਗਲੇ ਜਾਲਕਾ." (ਮਾਰੂ ਸੋਲਹੇ ਮਃ ੧) ੨. ਸੰ. ਸੰਗ੍ਯਾ- ਫੁੱਲ ਦੀ ਕਲੀ। ੩. ਸਮੂਹ. ਗਰੋਹ। ੪. ਕੇਲਾ। ੫. ਪੰਛੀਆਂ ਦਾ ਆਲਨਾ.


ਹੇ ਜਾਲਨ ਵਾਲੇ! ਦੇਖੋ, ਜਾਲਕ ੧.। ਦੇਖੋ, ਜਾਲਿਕਾ.


ਕ੍ਰਿ. ਵਿ- ਜਬ ਤਕ. ਜੌ ਲੌ. "ਜਾ ਲਗ ਚਿਤ ਨ ਆਵਈ." (ਵਾਰ ਸੂਹੀ ਮਃ ੨) ੨. ਜਿਸ ਵਾਸਤੇ. ਜਿਸ ਲਈ.