Meanings of Punjabi words starting from ਬ

ਸੰਗ੍ਯਾ- ਬਲ ਦੈਤ ਦੇ ਮਾਰਨ ਵਾਲਾ, ਇੰਦ੍ਰ. (ਸਨਾਮਾ) ੨. ਤੀਰ. (ਸਨਾਮਾ) ੩. ਤਾਕਤ ਦੇ ਨਾਸ਼ ਕਰਨ ਵਾਲਾ, ਕਾਮ.


ਵੱਲਭ. ਪ੍ਯਾਰਾ. ਪਤੀ. "ਦੁਹ ਨਾਰੀ ਦਾ ਬੱਲਹਾ." (ਭਾਗੁ)


ਸੰ. ਵਲ੍‌ਕ ਸੰਗ੍ਯਾ- ਬਿਰਛ ਦਾ ਛਿਲਕਾ.


ਸੰ. ਵਲ੍‌ਕਲ. ਸੰਗ੍ਯਾ- ਬਿਰਛ ਦੀ ਛਿੱਲ ਦਾ ਵਸਤ੍ਰ. "ਕਿਨ ਬਲਕਲ ਲਿਯ ਕੋ ਅੰਗ ਨੰਗਾ." (ਨਾਪ੍ਰ)


ਸੰ. ਵਲ੍‌ਗਨ. ਸੰਗ੍ਯਾ- ਕੁੱਦਣ (ਟੱਪਣ) ਦੀ ਕ੍ਰਿਯਾ. ਉਛਲਣਾ. "ਸ੍ਰੀ ਰਘੁਬੀਰ ਬਲੀ ਬਲਕਾਨੇ." (ਰਾਮਾਵ) ਛਾਲ ਮਾਰਕੇ ਅੱਗੇ ਵਧੇ.


ਫ਼ਾ. [بلکِہ] ਵ੍ਯ ਸਗੋਂ. ਪ੍ਰਤ੍ਯੁਤ.