Meanings of Punjabi words starting from ਭ

ਭੂਤਾਂ ਦੀ ਈਸ਼੍ਵਰੀ. ਪ੍ਰੇਤਾਂ ਦੀ ਸ੍ਵਾਮਿਨੀ. ਕਾਲੀ। ੨. ਦੁਰ੍‍ਗਾ.


ਦੇਖੋ, ਭੂਤਨਾਥ। ੨. ਸ਼ਿਵ. "ਭਊਤਰਾਟ ਕੋ ਨਿਰਖ ਅਤੁਲ ਬਲ." (ਰੁਦ੍ਰਾਵ)


ਭੂਤ ਪ੍ਰੇਤਾਂ ਦੀ ਰਾਣੀ, ਦੁਰ੍‍ਗਾ." ਭੂਤਰਾਟੀ ਕ੍ਰਿਪਾਨੀ." (ਚੰਡੀ ੨) ੨. ਕਾਲੀ ਦੇਵੀ.


ਜ਼ਮੀਨ ਦੀ ਸਤਹ। ੨. ਕ੍ਰਿ. ਵਿ- ਭੁੰਜੇ. ਜ਼ਮੀਨ ਦੀ ਸਤਹ ਪੁਰ. "ਭੂਤਲ ਸੈਨੇ ਗੁਰੂ ਸਮੇਤ." (ਗੁਪ੍ਰਸੂ)


ਦੇਖੋ, ਵਸ਼ੀਭੂਤ. "ਪੰਜ ਦੂਤ ਕਰ ਭੂਤਵਸਿ." (ਭਾਗੁ)


ਸੰ. भूतात्मन. ਪ੍ਰਿਥਿਵੀ ਆਦਿ ਤਤ੍ਵ ਜਿਸ ਦਾ ਰੂਪ ਹਨ. ਭਾਵ- ਵਿਸ਼ਰੂਪ ਪਾਰਬ੍ਰਹਮ. ਕਰਤਾਰ.¹