Meanings of Punjabi words starting from ਮ

ਸੰਗ੍ਯਾ- ਮਮਤ੍ਵ. ਮਮਤਾ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ਮਮਤਾ ਦੇ ਨਸ਼ੇ ਵਿੱਚ ਮੱਤ। ੨. ਸੰ. ਮਮ. ਮੇਰਾ. ਮੇਰੀ. "ਮਮ ਉਚਾਰ ਤੇ ਭਯੋ ਦਿਵਾਨਾ." (ਵਿਚਿਤ੍ਰ) "ਮਮ ਸਰ ਮੂਇ ਅਜਰਾਈਲ ਗਰਿਫਤਹ." (ਤਿਲੰ ਮਃ ੧) "ਸਰਬ ਪਾਵਨ ਮਮ ਪਾਵਨਹ." (ਸਹਸ ਮਃ ੫)


ਮੇਰੇ ਸਦ੍ਰਿਸ਼. ਮੇਰੇ ਜੇਹਾ। ੨. ਮੇਰਾ ਸਿਰ.


ਸੰਗ੍ਯਾ- ਅਟਾਰੀ. ਅਟਾ. ਰਾਂਵਟੀ। ੨. ਮਕਾਨ ਦੇ ਸਿਰ ਅਤੇ ਕੂਣੇ ਤੇ ਸ਼ੋਭਾ ਲਈ ਬਣਾਈ ਬੁਰਜੀ.


ਅ਼. [ممدۇُح] ਵਿ- ਜਿਸ ਦੀ ਮਦਾਹ਼ (ਸ਼ਲਾਘਾ) ਹੋਈ ਹੈ. ਸਲਾਹਿਆ ਹੋਇਆ. ਪ੍ਰਸ਼ਸ੍ਤ.


ਅ਼. [ممنوُع] ਵਿ- ਮਨਅ਼ (ਫਰਜਨ) ਕੀਤਾ. ਰੋਕਿਆ ਹੋਇਆ. ਨਿਸਿੱਧ.


ਅ਼. [ممنوُن] ਵਿ- ਮੰਨ (ਇਹ਼ਸਾਨ) ਮੰਦ. ਕ੍ਰਿਤਗ੍ਯ.