Meanings of Punjabi words starting from ਹ

ਚੁਰਾਉਂਦਾ ਹੈ. ਦੇਖੋ, ਹਰਣ. "ਜਿਉ ਚੋਰ ਹਿਰਤ ਨਿਸੰਗ." (ਬਿਲਾ ਅਃ ਮਃ ੫) ੨. ਸੰ. हृत ਹ੍ਰਿਤ. ਵਿ- ਚੁਰਾਇਆ. ਲੁੱਟਿਆ. "ਮਰਤ ਹਿਰਤ ਸੰਸਾਰ." (ਚਉਬੋਲੇ ਮਃ ੫) ਹ੍ਰਿਤ ਸੰਸਾਰ (ਠਗਿਆ ਹੋਇਆ ਜਗਤ) ਨਾਸ਼ ਹੋ ਰਿਹਾ ਹੈ.


ਕ੍ਰਿ. ਵਿ- ਚੁਰਾਉਂਦੇ. ਹਰਣ ਕਰਦੇ. ਖਸੋਟਦੇ."ਕਾਹੂ ਬਿਹਾਵੈ ਜੀਆਇਹ ਹਿਰਤੇ." (ਰਾਮ ਅਃ ਮਃ ੩) ੨. ਮਾਰਦੇ. ਵਧ ਕਰਦੇ.


ਸੰ. हृदय ਹ੍ਰਿਦਯ ਸੰਗ੍ਯਾ- ਅੰਤਹਕਰਣ. ਮਨ. ਦਿਲ. "ਹਿਰਦਾ ਸੁਧ ਬ੍ਰਹਮੁ ਬੀਚਾਰੈ." (ਗਉ ਮਃ ੫) ੨. ਹਿਰਦੇ ਵਿੱਚ ਨਿਵਾਸ ਕਰਨ ਵਾਲਾ, ਪਾਰਬ੍ਰਹਮ. ਦੇਖੋ, ਛਾਂਦੋਗ ਉਪਨਿਸਦ- "ਹ੍ਰਿਦ੍ਯਯੰ ਤਸ੍‍ਮਾਤ੍‌ ਹ੍ਰਿਦਯੰ." "ਹਿਰਦੈ ਰਿਦੈ ਨਿਹਾਲ." (ਵਾਰ ਮਾਝ ਮਃ ੧) ਮਨ ਵਿੱਚ ਕਰਤਾਰ ਨੂੰ ਦੇਖ। ੩. ਛਾਤੀ. ਸੀਨਾ. "ਜੈਸੇ ਆਂਡੋ ਹਿਰਦੇ ਮਾਹਿ." (ਮਾਲੀ ਮਃ ੫) ਪੰਛੀ ਆਪਣੇ ਅੰਡੇ ਨੂੰ ਛਾਤੀ ਹੇਠ ਲੈਕੇ ਪਾਲਨ ਕਰਦਾ ਹੈ.


ਦੇਖੋ, ਹਿਰਦਾ ੨.


ਹ੍ਰਿਦਯ ਰੂਪ ਕਮਲ. "ਹਿਰਦੈ ਕਮਲੁ ਪ੍ਰਗਾਸਿਆ. (ਸ੍ਰੀ ਮਃ ੩)