Meanings of Punjabi words starting from ਕ

ਅ਼. [قریب] ਕ੍ਰਿ. ਵਿ- ਪਾਸ. ਨੇੜੇ. ਸਮੀਪ। ੨. ਲਗਪਗ.


ਵਿ- ਕੋਲ ਦਾ. ਨਜ਼ਦੀਕ ਦਾ. ਸ਼ਮੀਪੀ। ੨. ਸੰਗ੍ਯਾ- ਸਮੀਪਤਾ. ਨੇੜ. ਦਖੋ, ਕ਼ਰੀਬ.


ਅ਼. [کریم] ਵਿ- ਕਰਮ (ਕ੍ਰਿਪਾ) ਕਰਨ ਵਾਲਾ. ਕ੍ਰਿਪਾਲੂ। ੨. ਉਦਾਰ। ੩. ਬਜ਼ੁਰਗ.


ਅ਼. [کریم] ਵਿ- ਕਰਮ (ਕ੍ਰਿਪਾ) ਕਰਨ ਵਾਲਾ. ਕ੍ਰਿਪਾਲੂ। ੨. ਉਦਾਰ। ੩. ਬਜ਼ੁਰਗ.


ਸ਼ਾਹਜਹਾਂ ਬਾਦਸ਼ਾਹ ਦਾ ਇੱਕ ਫ਼ੌਜੀ ਅਹੁਦੇਦਾਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਭਾਈ ਬਿਧੀਚੰਦ ਦੇ ਹੱਥੋਂ ਮੋਇਆ.


ਅ਼. [کریما] ਐ ਕਰੀਮ! ਹੇ ਕ੍ਰਿਪਾਲੁ! "ਕਰੀਮਾ ਰਹੀਮਾ ਅਲਾਹ ਤੂ ਗਨੀ." (ਤਿਲੰ ਨਾਮਦੇਵ)


ਹਾਥੀ ਨੂੰ ਮਾਰਨ ਵਾਲਾ ਸ਼ੇਰ. (ਸਨਾਮਾ)


(ਜਾਪੁ) ਕ੍ਰਿਪਾਲੂ ਅਤੇ ਦਯਾਲੂ. ਉਦਾਰ ਅਤੇ ਦਯਾਨਵਾਨ.


ਸੰ. ਕਰੀਰ. ਸੰਗ੍ਯਾ- ਬਾਂਸ ਦੀ ਨਵੀਂ ਗੋਭ। ੨. ਘੜਾ. ਕੁੰਭ। ੩. ਕਰੀਰ ਬਿਰਛ, ਜਿਸ ਨੂੰ ਡੇਲੇ ਲਗਦੇ ਹਨ.