Meanings of Punjabi words starting from ਜ

ਕ੍ਰਿ- ਜਲਾਉਣਾ। ੨. ਸੰਗ੍ਯਾ- ਈਂਧਨ। ੩. ਸਿੰਧੀ. ਸਹਾਰਣਾ। ੪. ਸਮਾਂ ਵਿਤਾਉਣਾ. ਵਕ਼ਤ ਗੁਜ਼ਾਰਨਾ. "ਜਾਲਣ ਗੋਰਾ ਨਾਲਿ ਉਲਾਮੇ ਜੀਅ ਸਹੇ." (ਆਸਾ ਫਰੀਦ)


ਕ੍ਰਿ- ਜਲਾਉਣਾ. ਦਗਧ ਕਰਨਾ। ੨. ਔਖਾ ਸਮਾਂ ਲੰਘਾਉਣਾ (ਵਿਤਾਉਣਾ).


ਗੁਰੁਯਸ਼ ਕਰਤਾ ਇੱਕ ਭੱਟ. "ਸਕਯਥ ਸੁ ਸਿਰ ਜਾਲਪ ਭਣੈ." (ਸਵੈਯੇ ਮਃ ੩. ਕੇ) "ਜਾਲਪਾ! ਪਦਾਰਥ ਇਤੜੇ." (ਸਵੈਯੇ ਮਃ ੩. ਕੇ)


ਸੰਗ੍ਯਾ- ਬਾਣੀ ਦੀ ਦੇਵੀ. ਦੇਖੋ, ਜਲਪਨ. "ਜਾਲਪਾ ਜਯੰਤੀ." (ਅਕਾਲ) ੨. ਦੇਖੋ, ਜਾਲਪ। ੩. ਜਾਲਪਾਗਿਰਿ ਵਿੱਚ ਪੂਜ੍ਯ ਦੁਰਗਾ. ਜਾਲਪੇਸ਼੍ਵਰੀ. ਦੇਖੋ, ਜਾਲਪੀਸ਼.


ਹੰਸ ਬੱਤਕ ਆਦਿ ਉਹ ਜੀਵ, ਜਿਨ੍ਹਾਂ ਦੇ ਪੈਰ ਝਿੱਲੀਦਾਰ ਹੋਣ. ਪੈਰ ਦੀਆਂ ਉਂਗਲਾਂ ਦੇ ਵਿਚਕਾਰ ਜਾਲ ਹੋਵੇ. Web- footed.


ਪੂਰਵੀ ਬੰਗਾਲ ਦੇ ਜਿਲੇ ਜਾਲਪਾਗਿਰਿ ਵਿੱਚ ਤਿਸਤਾ ਨਦੀ ਦੇ ਕਿਨਾਰੇ ਮਹਾਦੇਵ ਦਾ ਮੰਦਿਰ. ਇਸ ਦਾ ਨਾਮ ਜਪ੍ਯੇਸ਼੍ਵਰ ਭੀ ਹੈ. ਪੁਰਾਣਾਂ ਵਿੱਚ ਜਾਲਪੀਸ਼ ਦੀ ਬਹੁਤ ਮਹਿਮਾ ਵੇਖੀਦੀ ਹੈ. ਦੇਖੋ, ਕਾਲਿਕਾਪੁਰਾਣ ਅਃ ੭੭.


ਸੰ. ਸੰਗ੍ਯਾ- ਕਵਚ (ਸੰਜੋਆ), ਜੋ ਲੋਹੇ ਦੀਆਂ ਕੜੀਆਂ ਦਾ ਬਣਿਆ ਹੋਇਆ ਹੋਵੇ, ਇਹ ਵਸਤ੍ਰ ਦੀ ਤਰਾਂ ਪਹਿਨੀਦਾ ਹੈ.


ਅ਼. [ظالِم] ਜਾਲਿਮ. ਵਿ- ਜੁਲਮ ਕਰਨ ਵਾਲਾ। ੨. ਸੰ. जाल्म ਗਁਵਾਰ. ਅਸਭ੍ਯ। ੩. ਨੀਚ. ਕਮੀਨਾ.


ਦਸ਼ਮੇਸ਼ ਦਾ ਸੁਰਾਹੀਬਰਦਾਰ ਨਫਰ. ਦੇਖੋ, ਜਾਲਿਮ ੨.