Meanings of Punjabi words starting from ਦ

ਸੰਗ੍ਯਾ- ਦਿਲ ਦੇ ਆਸ਼੍ਵਾਸਨ ਦੀ ਕ੍ਰਿਯਾ. ਤਸੱਲੀ. ਧੀਰ੍ਯ. "ਸਤਿਗੁਰਿ ਦੀਆ ਦਿਲਾਸਾ." (ਸੋਰ ਮਃ ੫)


ਫ਼ਾ.# [دِل آرام] ਮਾਸ਼ੂਕ. ਪਿਆਰਾ.


ਫ਼ਾ. [دِلاور] ਵਿ- ਦਿਲ ਆਵੁਰਦਨ (ਲਿਆਉਣ) ਵਾਲਾ. ਬਹਾਦੁਰ. ਸ਼ੂਰਵੀਰ. "ਦਸ੍ਤਗੀਰੀ ਦੇਹਿ ਦਿਲਾਵਰ." (ਤਿਲੰ ਮਃ ੫) ੨. ਉਤਸਾਹੀ. ਹਿੰਮਤੀ.


[دِلاورخاں] ਔਰੰਗਜ਼ੇਬ ਦਾ ਇੱਕ ਪੰਜ ਹਜ਼ਾਰੀ ਫੌਜੀ ਸਰਦਾਰ, ਜੋ ਪਹਾੜੀ ਰਾਜਿਆਂ ਨੂੰ ਸਰ ਕਰਨ ਲਈ ਗਿਆ ਸੀ ਅਤੇ ਉਸ ਨੇ ਆਪਣਾ ਪੁਤ੍ਰ ਗੁਰੂ ਗੋਬਿੰਦਸਿੰਘ ਜੀ ਵੱਲ ਆਨੰਦਪੁਰ ਭੇਜਿਆ ਸੀ ਪਰ ਇਸ ਨੂੰ ਲੜਨ ਦਾ ਮੌਕਾ ਨਹੀਂ ਮਿਲਿਆ, ਸਿੱਖਾਂ ਦੇ ਮਾਰ ਬਕਾਰੇ ਨਾਲ ਹੀ ਭੱਜ ਗਿਆ. "ਤਬ ਲੌ ਖਾਨ ਦਿਲਾਵਰ ਆਏ। ਪੂਤ ਅਪਨ ਹਮ ਓਰ ਪਠਾਏ." (ਵਿਚਿਤ੍ਰ)


ਫ਼ਾ. [دِلاوری] ਸੰਗ੍ਯਾ- ਬਹਾਦੁਰੀ। ੨. ਉਤਸਾਹ. ਉਮੰਗ.