Meanings of Punjabi words starting from ਬ

ਸੰਗ੍ਯਾ- ਬਲਿ ਦਾ ਨਿਵਾਸ ਅਸਥਾਨ, ਪਾਤਾਲ. ਬਲਿਦੇਸ਼.


ਫ਼ਾ. [بلخ] ਸੰ. बाल्ही. Bactria ਖ਼ੁਰਾਸਾਨ (ਅਫ਼ਗ਼ਾਨੀ ਤੁਰਕਿਸਤਾਨ) ਦਾ ਇਕ ਪੁਰਾਣਾ ਸ਼ਹਿਰ. "ਬਲਖ ਬੁਖਾਰਾ ਆਦਿਕ ਸਾਰੇ." (ਗੁਪ੍ਰਸੂ)


ਅ਼. [بلغم] ਸੰਗ੍ਯਾ- ਕਫ. ਸਲੇਸ੍‍ਮਾ. ਯੂ- Phlegma. ਅੰ Phlegm


ਜੋ ਬਲ ਨੂੰ ਟੋਹ ਲਵੇ. ਜਿਸ ਦੇ ਉਠਾਉਣ ਵਿੱਚ ਬਲ ਦੀ ਪਰੀਖ੍ਯਾ ਹੋਜਾਵੇ. ਕੁੰਡੇਦਾਰ ਦੇਗ. ਦੇਖੋ, ਬਟਲੋਹਾ.