Meanings of Punjabi words starting from ਸ

ਸੰਗ੍ਯਾ- ਇੱਕ ਸ਼ਬਦਾਲੰਕਾਰ. (ਸਮਾਨ- ਤੁੱਲ) ਸੰਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਣਨ ਕਰਨਾ "ਸਮ" ਅਲੰਕਾਰ ਹੈ.#ਉਦਾਹਰਣ-#ਜਉ ਹਮ ਬਾਧੇ ਮੋਹ ਫਾਸ ਹਮ, ਪ੍ਰੇਮ ਬੰਧਨ ਤੁਮ ਬਾਂਧੇ.#(ਸੋਰ ਰਵਿਦਾਸ)#ਜੇ ਅਸੀਂ ਮੋਹ ਅਤੇ ਹੌਮੇ ਦੀ ਫਾਹੀ ਵਿੱਚ ਬੰਧੇ ਹੋਏ ਹਾਂ,#ਤਦ ਤੁਸੀਂ ਪ੍ਰੇਮ ਬੰਧਨ ਵਿੱਚ ਬੱਧੇ ਹੋ.#ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ,#ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ.#(ਵਾਰ ਸੂਹੀ ਮਃ ੨)#ਰੂਪ ਦਮੋਦਰਿ ਕੋ ਜਿਮ ਸੁੰਦਰ#ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ,#ਏਰਿ ਸਖੀ! ਯਹਿ ਜੋਰੀ ਜੁਰੀ#ਸਮ ਜੀਵਹੁ ਭੋਗ ਭੁਗੋ ਚਿਰਕਾਲਾ.#(ਗੁਪ੍ਰਸੂ)#ਜਿਮ ਜੀਤਕੌਰ ਤਨ ਰੂਰਾ। ਤਿਮ ਦੂਲਹ ਬਨ ਗੁਨ ਪੂਰਾ, ਇਹ ਸੁੰਦਰ ਇਕਸਮ ਜੋਰੀ। ਮਿਲ ਜੀਵਹੁ ਬਰਖ ਕਰੋਰੀ. (ਗੁਪ੍ਰਸੂ) (ਅ) ਕਾਰਣ ਦੇ ਗੁਣ ਕਾਰਜ ਵਿੱਚ ਵਰਣਨ ਕਰਨੇ ਸਮ ਦਾ ਦੂਜਾ ਰੂਪ ਹੈ.#ਉਦਾਹਰਣ-#ਸ਼੍ਰੀ ਗੁਰੁ ਬਾਨੀ ਪਾਠ ਕਰ ਕ੍ਯੋਂ ਨਹਿ ਹੋਵੈ ਗ੍ਯਾਨ?#ਗ੍ਯਾਨਰੂਪ ਸਤਿਗੁਰੂ ਨੇ ਸ਼੍ਰੀ ਮੁਖ ਕਰੀ ਬਖਾਨ.#ਸਤਿਗੁਰੂ ਜੋ ਬਾਣੀ ਦਾ ਕਾਰਣ ਹੈ ਸੋ ਗ੍ਯਾਨਰੂਪ ਹੈ,#ਇਸ ਲਈ ਬਾਣੀ ਵਿੱਚ ਗ੍ਯਾਨ ਹੈ.#(ੲ) ਜਿਸ ਕਾਰਜ ਲਈ ਉੱਦਮ ਕਰੀਏ, ਉਹ ਬਿਨਾ ਯਤਨ ਅਤੇ ਵਿਘਨ ਦੇ ਸਿੱਧ ਹੋ ਜਾਵੇ, ਐਸਾ ਵਰਣਨ "ਸਮ" ਦਾ ਤੀਜਾ ਰੂਪ ਹੈ.#ਉਦਾਹਰਣ-#ਗੁਰੁ ਨਾਨਕ ਕੇ ਦਰਸ ਹਿਤ ਲਾਲੋ ਚਹ੍ਯੋ ਪ੍ਯਾਨ,#ਆਯ ਦ੍ਵਾਰ ਪਰ ਤੁਰਤ ਹੀ ਸ਼੍ਰੀ ਗੁਰੁ ਠਾਢੇ ਆਨ.#੨. ਜਿਸਤ. ਟੌਂਕ ਦੇ ਵਿਰੁੱਧ. ਜੋੜਾ। ੩. ਸੰਗੀਤ ਅਨੁਸਾਰ ਜਿਸ ਮਾਤ੍ਰਾ ਤੋਂ ਤਾਲ ਆਰੰਭ ਹੋਵੇ ਉਹ "ਸਮ" ਹੈ। ੪. ਤੁੱਲ. ਸਮਾਨ. "ਜੋ ਰਿਪੁ ਕੋ ਦਾਰੁ ਨ ਸਮ ਸ਼ੇਰ." (ਗੁਪ੍ਰਸੂ) ੫. ਸੰ. शम ਧ- ਸ਼ਾਂਤਿ ਕਰਾਉਣਾ। ੬. ਸੰਗ੍ਯਾ- ਸ਼ਾਂਤਿ। ੭. ਮਨ ਦਾ ਰੋਕਣਾ. ਮਨ ਦੀ ਸ਼ਾਂਤਿ। ੮. ਫ਼ਾ. [شم] ਸ਼ਮ. ਨੌਹ. ਨਖ. ਨਾਖ਼ੂਨ ਦੇਖੋ, ਸ਼ਮਸ਼ੇਰ। ੯. ਅ਼. [سم] ਵਿਸ ਜ਼ਹਿਰ.

ਵਿ- ਸਾਥ ਮੌਲਾ. ਦੇਖੋ, ਮੌਲਾ। ੨. ਸਮ੍ਯਕ. (ਚੰਗੀ ਤਰਾਂ) ਲੈ ਹੋਇਆ। ੩. ਸਮੁੱਲਾਸਿਤ. ਪੂਰਣ ਆਨੰਦ ਨੂੰ ਪ੍ਰਾਪਤ ਹੋਇਆ. "ਗੁਣ ਗਾਵਤ ਗੁਣੀ ਸਮਉਲਾ." (ਵਾਰ ਕਾਨ ਮਃ ੫)

ਵਿ- ਸਮਾਇਆ. ਮਿਲਿਆ ਹੋਇਆ. "ਹਰਿ ਨਾਮ ਸਮਇਆ." (ਵਾਰ ਸੂਹੀ ਮਃ ੩)

ਸੰ. समये- ਸਮਯੇ. ਸਮੇਂ (ਵੇਲੇ) ਵਿੱਚ. ਕਾਲ ਮੇ. "ਸਰੀਰ ਸ੍ਵਸਥ ਖੀਣ ਸਮਏ." (ਸਹਸ ਮਃ ੫)

ਦਾੜ੍ਹੀ. ਦੇਖੋ, ਸਮਸ੍ਰੁ. "ਪਕਰ ਸਮਸ ਤੇ ਬ੍ਰਹਮ ਰੁਆਯੋ." (ਰੁਦ੍ਰਾਵ) "ਸਮਸ ਮਨੋ ਤਮ ਚਹਿ ਸਸਿ ਘੇਰਾ." (ਗੁਪ੍ਰਸੂ) ਦਾੜ੍ਹੀ ਅੰਧਕਾਰ ਹੈ, ਮਾਨੋ ਚੰਦ੍ਰਮਾ ਰੂਪ ਮੁਖ ਨੂੰ ਘੇਰਨਾ ਚਾਹੁੰਦਾ ਹੈ। ੨. ਅ਼. [شمس] ਸ਼ਮਸ. ਸੂਰਜ. "ਸਮਸ ਮਨਿੰਦ ਪ੍ਰਕਾਸ ਨਯ." (ਗੁਪ੍ਰਸੂ) ੩. ਸ਼ਮਸ ਤਬਰੇਜ਼ ਦਾ ਸੰਖੇਪ. "ਪੀਰ ਬ੍ਰਿੰਦ ਜਹਿਂ ਸਮਸ ਸਮੇਤ." (ਨਾਪ੍ਰ) ਦੇਖੋ, ਸ਼ਮਸ ਤਬਰੇਜ਼.

ਸੰ. ਸੰਗ੍ਯਾ- ਸਾਰਾਪਨ. ਸਮਸ੍ਤਤਾ.

ਸੰ. ਸਮਸ੍ਤ. ਵਿ- ਸਭ. ਤਮਾਮ। ੨. ਸਮਅਸ੍ਤਿ. ਸਮਾਨ ਹੈ. "ਸਰਬ ਜੀਅ ਸਮਸਤ." (ਮਾਰੂ ਅਃ ਮਃ ੫); ਸੰ. ਵਿ- ਸਾਰਾ. ਤਮਾਮ. ਸਭ.

(ਜਾਪੁ) ਵਾ- ਸਾਰੇ ਹੈ ਜਿਸ ਦਾ ਅਸ਼੍ਤ (ਵ੍ਯਾਪਤ) ਧਾਮ (ਪ੍ਰਕਾਸ਼). ੨. ਸਾਰੇ ਅਸ੍ਤਿ (ਹੈ) ਜਿਸ ਦਾ ਘਰ. ਸਰਬ ਥਾਂ ਹੈ ਜਿਸ ਦਾ ਨਿਵਾਸ.