Meanings of Punjabi words starting from ਹ

ਦੇਖੋ, ਹਿਰਣ.


ਸੰ. हिरण्यकशिपु ਹਿਰਣ੍ਯਕਸ਼ਿਪੁ. ਸੰਗ੍ਯਾ- ਹਿਰਣ੍ਯ (ਸੁਨਹਿਰੀ) ਹੈ ਜਿਸ ਦੀ ਕਸ਼ਿਪੁ (ਪੋਸ਼ਾਕ). ਇੱਕ ਦੈਤ ਜੋ ਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਸੀ. ਇਹ ਹਰਨਾਖਸ ਦਾ ਵਡਾ ਭਾਈ ਸੀ. ਮਹਾਭਾਰਤ ਅਤੇ ਪੁਰਾਣਾਂ ਅਨੁਸਾਰ ਇਹ ਪ੍ਰਹਲਾਦ ਦਾ ਪਿਤਾ ਸੀ. ਨਰਸਿੰਘ ਭਗਵਾਨ ਨੇ ਇਸ ਨੂੰ ਮਾਰਿਆ ਸੀ.


ਦੇਖੋ, ਹਿਰਣ੍ਯ ਅਤੇ ਕੰਚਨ. ਜਿੱਥੇ ਹਿਰਨ ਅਤੇ ਕੰਚਨ ਦੋ ਸ਼ਬਦ ਇੱਕਠੇ ਆਉਂਦੇ ਹਨ, ਉੱਥੇ ਅਰਥ ਹੁੰਦਾ ਹੈ. ਹਿਰਣ੍ਯ (ਚਾਂਦੀ) ਅਤੇ ਕੰਚਨ (ਸੋਨਾ)


ਸੰ. हिरण्य खण्ड. ਭਾਗਵਤ ਅਨੁਸਾਰ ਜੰਬੂਦ੍ਵੀਪ ਦਾ ਇੱਕ ਖੰਡ, ਜੋ ਹਿਰਣ੍ਯ (ਸ੍ਵਰਣ) ਭੂਮਿ ਵਾਲਾ ਲਿਖਿਆ ਹੈ. "ਪਹੁਚੇ ਹਿਰਨਖੰਡ ਮੇ ਜਾਈ." (ਨਾਪ੍ਰ)


ਦੇਖੋ, ਹਿਰਨ੍ਯਗਰਭ.


ਦੇਖੋ, ਹਰਣਖ ਅਤੇ ਪ੍ਰਹਿਲਾਦ.


ਦੇਖੋ, ਹਰਣਖ ਅਤੇ ਪ੍ਰਹਿਲਾਦ.


ਦੇਖੋ, ਹਰਿਣੀ.


ਦੇਖੋ, ਹਿਰਣ੍ਯ. "ਲੋਹਾ ਹਿਰਨੁ ਹੋਵੈ ਸੰਗਿ ਪਾਰਸ." (ਕਾਨ ਅਃ ਮਃ ੪)