Meanings of Punjabi words starting from ਖ

ਦੇਖੋ, ਖਹੜਾ.

ਸਿੰਧੀ. ਪਰਸਪਰ (ਆਪੋ ਵਿੱਚੀ) ਮਿਲਣ ਸਮੇਂ ਦਾ ਸ਼ਿਸ੍ਟਾਚਾਰ. ਕੁਸ਼ਲਪ੍ਰਸ਼ਨ। ੨. ਦੇਖੋ, ਖੈਕਾਲ.

ਵਿ- ਕ੍ਸ਼ਯ (ਨਾਸ਼) ਕਰਨਵਾਲਾ, ਵਿਨਾਸ਼ਕ. ਕ੍ਸ਼ਯਕਾਰ. "ਝੂਠ ਬੁਰਾ ਖੈਕਾਲੁ." (ਓਅੰਕਾਰ) ੨. ਸੰਗ੍ਯਾ- ਕ੍ਸ਼ਯ (ਮਰਣ) ਦਾ ਕਾਲ (ਸਮਾਂ). ਅੰਤਕਾਲ. "ਖੈਕਾਲ ਸਿਰ ਦੁਨੀ ਆਈਐ." (ਵਾਰ ਮਾਝ ਮਃ ੧) ੩. ਪ੍ਰਲੈ. ਕ਼ਯਾਮਤ. "ਦੋਜਕ ਭਿਸਤ ਨਹੀ ਖੈਕਾਲਾ." (ਮਾਰੂ ਸੋਲਹੇ ਮਃ ੧)

ਅ਼. [خیَبر] ਖ਼ੈਬਰ. ਅ਼ਰਬ ਵਿੱਚ ਇੱਕ ਥਾਂ, ਜੋ ਮਦੀਨੇ ਤੋਂ ਅੱਠ ਮੰਜ਼ਿਲ ਹੈ। ਇਸ ਥਾਂ ਮੁਹ਼ੰਮਦ ਸਾਹਿਬ ਨੇ ਮੁਤਾਹ ਦੀ ਰਸਮ ਬੰਦ ਕੀਤੀ ਸੀ। ਜਿਲਾ ਪੇਸ਼ਾਵਰ ਅਤੇ ਅਫਗਾਨਿਸਤਾਨ ਦੇ ਮੱਧ ਇੱਕ ਪਹਾੜੀ ਘਾਟੀ, ਜੋ ਪੇਸ਼ਾਵਰ ਤੋਂ ਸਾਢੇ ਦਸ ਮੀਲ ਪੱਛਮ ਤੋਂ ਆਰੰਭ ਹੁੰਦੀ ਹੈ. ਹਿੰਦੁਸਤਾਨ ਉੱਤੇ ਬਹੁਤ ਸਾਰੇ ਹਮਲੇ ਇਸੇ ਦਰੇ ਰਾਹੋਂ ਹੋਏ ਹਨ.

ਅ਼. [خیَر] ਖ਼ੈਰ. ਸੰਗ੍ਯਾ- ਭਲਾਈ. ਨੇਕੀ। ੨. ਅਮਨ. ਸ਼ਾਂਤਿ. "ਊਹਾਂ ਖੈਰ ਸਦਾ ਮੇਰੇ ਭਾਈ." (ਗਉ ਰਵਿਦਾਸ) ੩. ਦਾਨ. ਖ਼ੈਰਾਤ. "ਤੀਜਾ ਖੈਰ ਖੁਦਾਇ." (ਵਾਰ ਮਾਝ ਮਃ ੧) ਤੀਜੀ ਨਮਾਜ਼ ਖ਼ੁਦਾ ਅਰਥ ਖ਼ੈਰਾਤ (ਦਾਨ) ਹੈ.#"ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ।#ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ।#ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ।#ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿਸ੍ਟਿ ਮਹਿ."#(ਚਰਿਤ੍ਰ ੧੫੪)#੪. ਸੰ. ਖਦਿਰ ਬਿਰਛ. Mimosa Catechu.