Meanings of Punjabi words starting from ਚ

ਸੰਗ੍ਯਾ- ਕਮਾਣ ਦਾ ਡੋਰਾ. ਗੁਣ. ਜ੍ਯਾ। ੨. ਪੱਗ ਦਾ ਜ਼ਰੀਦਾਰ ਪੱਲਾ। ੩. ਫ਼ਾ. [چِلّہ] ਚਿੱਲਹ. ਚਾਲੀ ਦਿਨ ਦਾ ਵ੍ਰਤ ਆਦਿ ਕਰਮ. ਚਾਲੀਸਾ.


ਸੰ. ਚਿਲਮਿਲਕਾ. ਬਿਜਲੀ. ਵਿਦ੍ਯੁਤ. "ਚਿਲਿਮਿਲਿ ਬਿਸੀਆਰ ਦੁਨੀਆ ਫਾਨੀ." (ਵਾਰ ਮਲਾ ਮਃ ੧) ਬਿਜਲੀ ਵਾਂਙ ਚਲਾਇਮਾਨ ਪ੍ਰਕਾਸ਼ਵਾਲੀ ਦੁਨੀਆਂ ਬਿਨਸਨਹਾਰ ਹੈ। ੨. ਫ਼ਾ. [چلملہ] ਚਲਮਲਹ. ਬਿਨਾ ਸਬੂਤ.


ਸੰਗ੍ਯਾ- ਛੱਟ. ਗੂੰਣ। ੨. ਸੰ. ਇੱਕ ਸ਼ਿਕਾਰੀ ਪੰਛੀ.


ਜਿਲਾ ਗੁਜਰਾਤ ਦੀ ਫਾਲੀਆ ਤਸੀਲ ਵਿੱਚ ਇੱਕ ਪਿੰਡ. ਇੱਥੇ ੧੩. ਜਨਵਰੀ ਸਨ ੧੮੪੯ ਨੂੰ ਲਾਰਡ ਗਫ (Gough) ਦਾ ਸਰਦਾਰ ਚਤੁਰਸਿੰਘ ਅਤੇ ਉਸ ਦੇ ਪੁਤ੍ਰ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਦੀ ਸਿੱਖਸੈਨਾ ਨਾਲ ਅਕਾਰਣ ਜੰਗ ਹੋਇਆ.¹ ਇਸ ਲੜਾਈ ਵਿੱਚ ਅਠਾਈ ਅੰਗ੍ਰੇਜ਼ ਸਰਦਾਰ, ਦੋ ਸੌ ਛਿਆਸੀ ਗੋਰੇ ਛੋਟੇ ਅਹੁਦੇਦਾਰ ਅਤੇ ਸਿਪਾਹੀ. ਅਠਾਰਾਂ ਹਿੰਦੁਸਤਾਨੀ ਸਰਦਾਰ ਅਤੇ ੨੭੮ ਸਿਪਾਹੀ ਕੁੱਲ ੬੧੦ ਮੋਏ. ਅੰਗ੍ਰੇਜ਼ੀ ਸਰਕਾਰ ਨੇ ਇਸ ਜੰਗ ਦੀ ਯਾਦਗਾਰ ਬਣਾਈ ਹੋਈ ਹੈ. ਹੁਣ ਚਿੱਲੀਆਂਵਾਲਾ ਰੇਲਵੇ ਸਟੇਸ਼ਨ, ਲਾਲਾਮੂਸਾ ਅਤੇ ਮਲਕਵਾਲ ਲੈਨ (Line) ਪੁਰ ਹੈ.